ਮਾਮਲਾ: ਧੋਖੇ ਨਾਲ ਏ. ਟੀ. ਐੱਮ. ਕਾਰਡ ਬਦਲ ਕੇ ਲੋਕਾਂ ਨੂੰ ਚੂਨਾ ਲਾਉਣ ਵਾਲੇ ਗਿਰੋਹ ਦਾ
ਜਲੰਧਰ(ਸੁਧੀਰ)-ਏ. ਟੀ. ਐੱਮ. ਮਸ਼ੀਨ ਦੇ ਕੈਬਿਨ ਅੰਦਰ ਧੋਖੇ ਨਾਲ ਲੋਕਾਂ ਦੇ ਏ. ਟੀ. ਐੱਮ. ਕਾਰਡ ਬਦਲ ਕੇ ਅਤੇ ਲੋਕਾਂ ਦੇ ਏ. ਟੀ. ਐੱਮ. ਕਾਰਡ ਦੇ ਪਰਸਨਲ ਕੋਰਡ ਦੇਖ ਕੇ ਲੋਕਾਂ ਦੇ ਖਾਤਿਆਂ ਤੋਂ ਧੋਖੇ ਨਾਲ ਪੈਸੇ ਕਢਵਾਉਣ ਦੇ ਦੋਸ਼ ਵਿਚ ਫੜੇ ਗਏ ਮੁਲਜ਼ਮਾਂ ਨੂੰ ਅੱਜ ਥਾਣਾ ਨੰ. 3 ਦੀ ਪੁਲਸ ਨੇ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਉਨ੍ਹਾਂ ਦਾ 2 ਦਿਨ ਦਾ ਰਿਮਾਂਡ ਲਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਪੁਲਸ ਨੂੰ ਫੜੇ ਗਏ ਲੋਕਾਂ ਤੋਂ ਕਈ ਹੋਰ ਵਾਰਦਾਤਾਂ ਬਾਰੇ ਵੀ ਅਹਿਮ ਸੁਰਾਗ ਮਿਲ ਰਹੇ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਵਿਜੇ ਨਗਰ ਵਾਸੀ ਨੇਹਾ ਨਾਮ ਦੀ ਲੜਕੀ ਆਪਣੀ ਭੈਣ ਵੰਦਨਾ ਦਾ ਏ. ਟੀ. ਐੱਮ ਕਾਰਡ ਲੈ ਕੇ ਕਿਸ਼ਨਪੁਰਾ ਚੌਕ ਦੇ ਕੋਲ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਏ. ਟੀ. ਐੱਮ ਤੋਂ ਪੈਸੇ ਕਢਵਾਉਣ ਲਈ ਗਈ ਸੀ। ਜਿੱਥੇ ਪਹਿਲਾਂ ਉਸ ਨੇ 10 ਹਜ਼ਾਰ ਰੁਪਏ ਕਢਵਾਏ। ਜਿਸ ਤੋਂ ਬਾਅਦ ਏ. ਟੀ. ਐੱਮ. ਦੇ ਅੰਦਰ 3 ਨੌਜਵਾਨ ਵੜ ਗਏ, ਜਿਨ੍ਹਾਂ ਨੇ ਨੇਹਾ ਦੇ ਏ. ਟੀ. ਐੱਮ. ਕਾਰਡ ਦਾ ਪਰਸਨਲ ਕੋਰਡ ਦੇਖ ਲਿਆ ਅਤੇ ਪੈਸੇ ਕਢਵਾਉਣ ਦੇ ਬਹਾਨੇ ਧੋਖੇ ਨਾਲ ਉਸ ਦਾ ਕਾਰਡ ਬਦਲ ਲਿਆ ਤੇ ਬਾਅਦ ਵਿਚ ਉਸ ਦੇ ਖਾਤੇ ਤੋਂ ਵੱਖ-ਵੱਖ ਏ. ਟੀ. ਐੱਮ. ਮਸ਼ੀਨਾਂ ਵਿਚੋਂ ਕਰੀਬ 45 ਹਜ਼ਾਰ 900 ਰੁਪਏ ਕਢਵਾਏ ਲਏ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਬੈਂਕਾਂ ਦੇ ਏ. ਟੀ. ਐੱਮ. ਮਸ਼ੀਨਾਂ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਕਢਵਾ ਕੇ ਤਿੰਨਾਂ ਮੁਲਜ਼ਮਾਂ ਅਮਰੀਸ਼ ਵਾਸੀ ਅਮਰੀਕ ਨਗਰ, ਮਾਨ ਸਿੰਘ ਵਾਸੀ ਮੁਸਲਿਮ ਕਾਲੋਨੀ, ਰਾਜ ਕੁਮਾਰ ਵਾਸੀ ਉਪਕਾਰ ਨਗਰ ਨੂੰ ਗ੍ਰਿਫਤਾਰ ਕਰ ਲਿਆ। ਦੂਜੇ ਪਾਸੇ ਥਾਣਾ ਨੰ. 3 ਦੇ ਮੁਖੀ ਵਿਜੇ ਕੁੰਵਰ ਪਾਲ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਵਿਚ ਸਾਹਮਣੇ ਆ ਰਿਹਾ ਹੈ ਕਿ ਫੜੇ ਗਏ ਨੌਜਵਾਨਾਂ ਵਿਚੋਂ 1 ਨੌਜਵਾਨ ਖਿਲਾਫ ਪਹਿਲਾਂ ਵੀ ਥਾਣਾ ਨੰ. 1 ਵਿਚ ਮਾਮਲਾ ਦਰਜ ਹੈ ਜਿਸਦੀ ਪੁਲਸ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਫੜੇ ਗਏ ਨੌਜਵਾਨਾਂ ਤੋਂ ਹੋਰ ਵਾਰਦਾਤਾਂ ਹੱਲ ਹੋਣ ਦੀ ਸੰਭਾਵਨਾ ਹੈ।
ਬਿਨਾਂ ਕਿਸੇ ਅਧਿਕਾਰੀ ਦੇ ਦੇਰ ਰਾਤ ਨੂੰ ਡਿਪੂ 'ਤੇ ਉਤਾਰੀ ਜਾ ਰਹੀ ਹੈ ਕਣਕ
NEXT STORY