ਲੋਹੀਆਂ ਖਾਸ(ਮਨਜੀਤ)-ਬੀਤੇ ਦਿਨੀਂ 2 ਮਾਰਚ ਦੀ ਰਾਤ ਨੂੰ ਲੋਹੀਆਂ-ਮਲਸੀਆਂ ਰੋਡ 'ਤੇ ਪੈਂਦੇ ਪਿੰਡ ਨਿਹਾਲੂਵਾਲ ਤੋਂ ਇਕ ਝੋਟਾ ਤੇ 2 ਮੱਝਾਂ ਚੋਰੀ ਕਰਨ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਪੁਲਸ ਨੇ ਕਾਬੂ ਕੀਤਾ ਹੈ। ਥਾਣਾ ਲੋਹੀਆਂ ਮੁਖੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਰਣਜੀਤ ਸਿੰਘ ਪੁੱਤਰ ਸਕੱਤਰ ਸਿੰਘ ਵਾਸੀ ਪਿੰਡ ਨਿਹਾਲੂਵਾਲ ਨੇ ਹਵੇਲੀ 'ਚੋਂ ਇਕ ਝੋਟਾ ਅਤੇ 2 ਮੱਝਾਂ ਦੇ ਚੋਰੀ ਹੋਣ ਦੀ ਸ਼ਿਕਾਇਤ ਪੁਲਸ ਕੋਲ ਦਰਜ ਕਰਵਾਈ ਸੀ, ਜਿਸ 'ਤੇ ਪੁਲਸ ਨੇ ਮਾਮਲਾ ਦਰਜ ਕਰਦਿਆਂ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਬਲਵੀਰ ਸਿੰਘ ਏ. ਐੱਸ. ਆਈ. ਤੇ ਪੁਲਸ ਪਾਰਟੀ ਨੂੰ ਅੱਜ ਉਸ ਵੇਲੇ ਸਫਲਤਾ ਹੱਥ ਲੱਗੀ ਜਦੋਂ ਚੋਰੀ ਦੀਆਂ ਮੱਝਾਂ ਵੇਚਣ ਵਾਲੇ ਗਿਰੋਹ ਦੇ ਜੋਗਿੰਦਰ ਸਿੰਘ ਪੁੱਤਰ ਸਤਾਰ ਸਿੰਘ ਵਾਸੀ ਕਾਮਲਵਾਲਾ ਥਾਣਾ ਆਰਫ ਕੇ ਜ਼ਿਲਾ ਫਿਰੋਜ਼ਪੁਰ, ਸੁਭਾਸ਼ ਚੰਦਰ ਪੁੱਤਰ ਰਜਿੰਦਰ ਵਾਸੀ ਅਤੇ ਜੋਗਿੰਦਰ ਪਾਲ ਪੁੱਤਰ ਬਲਵੀਰ, ਹਿੰਮਤ ਉਰਫ ਬਿੱਟੂ ਪੁੱਤਰ ਸਤਾਰ ਤਿੰਨੋਂ ਵਾਸੀ ਮੱਲਾਂਵਾਲਾ ਨੂੰ ਕਾਬੂ ਕਰ ਲਿਆ ਗਿਆ।
ਵਾਪਰੀ ਬਣ ਕੇ ਕਰਦੇ ਸਨ ਰੇਕੀ
ਥਾਣਾ ਮੁਖੀ ਨੇ ਦੱਸਿਆ ਕਿ ਪੁੱਛਗਿਛ ਦੌਰਾਨ ਚਾਰੇ ਮੁਲਜ਼ਮਾਂ ਨੇ ਨਿਹਾਲੂਵਾਲ ਪਿੰਡ 'ਚ ਕੀਤੀ ਪਸ਼ੂਆਂ ਦੀ ਚੋਰੀ ਦੀ ਵਾਰਦਾਤ ਨੂੰ ਕਬੂਲਦਿਆਂ ਕਿਹਾ ਕਿ ਉਹ ਵਾਪਰੀ ਬਣ ਕੇ ਪਸ਼ੂਆਂ ਦਾ ਸੌਦਾ ਕਰਨ ਬਹਾਨੇ ਰੇਕੀ ਕਰਨ ਜਾਂਦੇ ਸਨ ਅਤੇ ਮੌਕਾ ਦੇਖ ਕੇ ਹਨੇਰੇ-ਸਵੇਰੇ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਸਨ। ਪੁਲਸ ਵੱਲੋਂ ਮੁਲਜ਼ਮਾਂ ਨੂੰ ਮਾਮਲਾ ਦਰਜ ਕਰ ਕੇ ਜੇਲ ਭੇਜ ਦਿੱਤਾ ਗਿਆ ਹੈ, ਜਦਕਿ ਇਨ੍ਹਾਂ ਦੇ ਦੋ ਫਰਾਰ ਸਾਥੀਆਂ ਦੀ ਭਾਲ 'ਚ ਛਾਪੇ ਮਾਰੇ ਜਾ ਰਹੇ ਹਨ।
ਆਂਗਣਵਾੜੀ ਵਰਕਰਾਂ ਨੇ 'ਡੇਪੋ' ਦਾ ਕੀਤਾ ਬਾਈਕਾਟ
NEXT STORY