ਕਪੂਰਥਲਾ— ਗੁਰਦਾਸਪੁਰ ਵਿਚ ਕੱਲ੍ਹ ਹੋਏ ਅੱਤਵਾਦੀ ਹਮਲੇ 'ਚ ਸ਼ਹਾਦਤ ਦਾ ਜਾਮ ਪੀਣ ਵਾਲੇ ਐੱਸ. ਪੀ. ਬਲਜੀਤ ਸਿੰਘ ਨੂੰ ਜਿੱਥੇ ਦੇਸ਼ ਦਾ ਹਰ ਘਰ ਸਲਾਮ ਕਰ ਰਿਹਾ ਹੈ, ਉੱਥੇ ਪੰਜਾਬ ਦੇ ਕਪੂਰਥਲਾ ਦਾ ਇਕ ਘਰ ਅਜਿਹਾ ਵੀ ਹੈ, ਜਿਸ ਦੀਆਂ ਖੁਸ਼ੀਆਂ ਉੱਜੜ ਚੁੱਕੀਆਂ ਹਨ। ਇਹ ਘਰ ਹੈ ਐੱਸ. ਪੀ. ਬਲਜੀਤ ਸਿੰਘ ਦਾ। ਕਪੂਰਥਲਾ ਦੇ ਮੁਹੱਲਾ ਸੰਤਪੁਰਾ ਦੀਆਂ ਗਲੀ ਨੰਬਰ-12 ਵਿਚ ਸੰਨਾਟਾ ਪਸਰਿਆ ਹੈ। ਪੂਰੇ ਇਲਾਕੇ ਵਿਚ ਐੱਸ. ਪੀ. ਬਲਜੀਤ ਸਿੰਘ ਦੀ ਸ਼ਹਾਦਤ ਦੀ ਖ਼ਬਰ ਸੁਣ ਕੇ ਸੋਗ ਦੀ ਲਹਿਰ ਦੌੜ ਗਈ। ਐੱਸ. ਪੀ. ਬਲਜੀਤ ਸਿੰਘ ਦੇ ਘਰ ਖੁਸ਼ੀਆਂ ਆਉਣ ਵਾਲੀਆਂ ਸਨ ਅਤੇ ਉਨ੍ਹਾਂ ਖੁਸ਼ੀਆਂ ਤੋਂ ਪਹਿਲਾਂ ਹੀ ਵੈਣ ਪੈ ਗਏ।
ਇਸ ਸਾਲ ਦੇ ਅੰਤ ਵਿਚ ਬਲਜੀਤ ਸਿੰਘ ਦੀ ਵੱਡੀ ਬੇਟੀ ਦਾ ਵਿਆਹ ਹੋਣ ਵਾਲਾ ਸੀ ਪਰ ਧੀ ਦੇ ਕੰਨਿਆਦਾਨ ਤੋਂ ਪਹਿਲਾਂ ਹੀ ਉਹ ਦੇਸ਼ ਲਈ ਆਪਣੀ ਫਰਜ਼ ਨਿਭਾਉਂਦੇ ਹੋਏ ਸ਼ਹੀਦ ਹੋ ਗਏ। ਬਲਜੀਤ ਸਿੰਘ ਦੀਆਂ ਦੋ ਬੇਟੀਆਂ ਪਰਮਿੰਦਰ ਕੌਰ (22) ਤੇ ਰਵਿੰਦਰ ਕੌਰ (20) ਹਨ ਅਤੇ ਇਕ ਬੇਟੀ ਮਨਿੰਦਰ ਸਿੰਘ (24) ਹੈ। ਇਸ ਸਾਲ ਨਵੰਬਰ ਜਾਂ ਦਸੰਬਰ ਵਿਚ ਬਲਜੀਤ ਸਿੰਘ ਦੀ ਵੱਡੀ ਧੀ ਪਰਮਿੰਦਰ ਦੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਪਰ ਇਕ ਪਿਤਾ ਦਾ ਫਰਜ਼ ਨਿਭਾਉਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਜਾਨ ਦੇਸ਼ ਲਈ ਵਾਰ ਦਿੱਤੀ। ਐੱਸ. ਪੀ. ਬਲਜੀਤ ਸਿੰਘ ਦੀ ਇਸ ਸ਼ਹਾਦਤ ਨੂੰ ਸਾਡਾ ਸਾਰਿਆਂ ਦਾ ਸਲਾਮ ਹੈ ਤੇ ਉਨ੍ਹਾਂ ਦੇ ਪਰਿਵਾਰ ਲਈ ਦਿਲੋਂ ਦੁਆਵਾਂ।
ਗੁਰਦਾਸਪੁਰ ਹਮਲੇ ਵਿਚ 'ਹੀਰੋ' ਬਣ ਕੇ ਉੱਭਰਿਆ ਇਹ ਬੱਸ ਡਰਾਈਵਰ, ਜਾਣੋ ਬਹਾਦਰੀ ਦੀ ਬੇਮਿਸਾਲ ਕਹਾਣੀ
NEXT STORY