ਚੰਡੀਗੜ੍ਹ (ਸੰਦੀਪ) - ਅੰਬਾਲਾ ਦੇ ਰਹਿਣ ਵਾਲੇ 2 ਦੋਸ਼ੀਆਂ ਨੂੰ ਮਨੀਮਾਜਰਾ ਥਾਣਾ ਪੁਲਸ ਨੇ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਚੋਰੀ ਕੀਤੇ ਗਏ 7 ਮੋਟਰਸਾਈਕਲ ਬਰਾਮਦ ਕੀਤੇ ਹਨ। ਦੋਸ਼ੀਆਂ ਦੀ ਪਛਾਣ ਸਤੀਸ਼ (22) ਤੇ ਰਾਮ ਪ੍ਰਕਾਸ਼ (23) ਵਜੋਂ ਹੋਈ ਹੈ। ਪੁਲਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਦੋਵੇਂ ਦੋਸ਼ੀ ਨਸ਼ੇ ਦੇ ਆਦੀ ਹਨ ਅਤੇ ਆਪਣੀ ਇਸੇ ਲਤ ਨੂੰ ਪੂਰਾ ਕਰਨ ਲਈ ਚੋਰੀ ਕਰਦੇ ਹਨ। ਸਤੀਸ਼ 'ਤੇ ਇਸ ਤੋਂ ਪਹਿਲਾਂ ਵੀ ਅੰਬਾਲਾ ਵਿਚ ਚੋਰੀ ਦੇ 2 ਮਾਮਲੇ ਚੱਲ ਰਹੇ ਹਨ।
ਅੰਬਾਲਾ ਪੁਲਸ ਨੂੰ ਇਨ੍ਹਾਂ ਦੀ ਚੰਗੀ ਤਰ੍ਹਾਂ ਪਛਾਣ ਹੋ ਗਈ ਸੀ, ਜਿਸ ਕਾਰਨ ਹੁਣ ਦੋਵੇਂ ਪੰਚਕੂਲਾ ਤੇ ਚੰਡੀਗੜ੍ਹ ਵਿਚ ਆ ਕੇ ਚੋਰੀਆਂ ਕਰਨ ਲੱਗ ਪਏ ਸਨ। ਪੁਲਸ ਨੇ ਦੋਵਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਜ਼ਿਲਾ ਅਦਾਲਤ 'ਚ ਪੇਸ਼ ਕੀਤਾ, ਜਿਥੇ ਇਨ੍ਹਾਂ ਨੂੰ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।
ਵਿਆਹ ਕਰਾਉਣ ਦਾ ਲਾਰਾ ਲਾ ਘਰੋਂ ਭਜਾਈ ਨਾਬਾਲਗ ਕੁੜੀ
NEXT STORY