ਜਲੰਧਰ (ਬੁਲੰਦ)— ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਦਰੀਵਾਲ ਨੂੰ ਲੋਕਾਂ 'ਤੇ ਇਲਜ਼ਾਮ ਲਾਉਂਦੇ ਹੋਏ ਤਾਂ ਕਾਫੀ ਵਾਰ ਦੇਖਿਆ ਗਿਆ ਹੈ ਪਰ ਮੁਆਫੀ ਮੰਗਦੇ ਜਾਂ ਨਰਮ ਰਵੱਈਆ ਅਪਣਾਉਂਦੇ ਘੱਟ ਹੀ ਕਿਸੇ ਨੇ ਦੇਖਿਆ ਹੋਵੇਗਾ। ਕੇਜਰੀਵਾਲ ਨੇ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵਿਰੁੱਧ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਨਸ਼ਾ ਸਮੱਗਲਿੰਗ ਦੇ ਦੋਸ਼ਾਂ ਦੀ ਝੜੀ ਲਾ ਦਿੱਤੀ ਸੀ ਪਰ ਹੁਣ ਬੀਤੇ ਦਿਨੀਂ ਕੇਜਰੀਵਾਲ ਨੇ ਮੁਆਫੀਨਾਮਾ ਦੇ ਕੇ ਮਜੀਠੀਆ 'ਤੇ ਲਾਏ ਦੋਸ਼ਾਂ ਲਈ ਮੁਆਫੀ ਮੰਗੀ ਹੈ। ਇਸ ਨਾਲ ਜਿੱਥੇ 'ਆਪ' ਪਾਰਟੀ ਦੀ ਪੰਜਾਬ ਇਕਾਈ 'ਚ ਭੂਚਾਲ ਆ ਗਿਆ ਹੈ, ਉਥੇ ਹੀ ਦੂਜੀਆਂ ਪਾਰਟੀਆਂ ਨੇ ਕੇਜਰੀਵਾਲ 'ਤੇ ਹਮਲਾ ਬੋਲਣ 'ਚ ਕੋਈ ਕਸਰ ਨਹੀਂ ਛੱਡੀ।
ਕੇਜਰੀਵਾਲ ਦੀ ਮੁਆਫੀ ਨੇ ਮਜੀਠੀਆ ਦਾ ਪਾਕ ਦਾਮਨ ਜਗ ਜ਼ਾਹਰ ਕੀਤਾ: ਮੰਨਣ
ਮਾਮਲੇ ਬਾਰੇ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਕੁਲਵੰਤ ਸਿੰਘ ਮੰਨਣ ਦਾ ਕਹਿਣਾ ਹੈ ਕਿ ਕੇਜਰੀਵਾਲ ਨੇ ਚੋਣਾਂ 'ਚ ਅਕਾਲੀ ਦਲ ਅਤੇ ਮਜੀਠੀਆ ਖਿਲਾਫ ਪ੍ਰਚਾਰ ਕਰਕੇ ਮਜੀਠੀਆ ਦੇ ਸਿਆਸੀ ਕੈਰੀਅਰ ਨੂੰ ਬਰਬਾਦ ਕੀਤਾ ਹੈ ਪਰ ਹੁਣ ਉਨ੍ਹਾਂ ਦੇ ਮੁਆਫੀਨਾਮੇ ਨੇ ਮਜੀਠੀਆਂ ਦੇ ਪਾਕ ਦਾਮਨ ਨੂੰ ਜਗ ਜ਼ਾਹਰ ਕਰ ਦਿੱਤਾ ਹੈ, ਉਥੇ ਹੀ ਮਜੀਠੀਆ ਨੇ ਇਕ ਚੰਗੇ ਇਨਸਾਨ ਅਤੇ ਗੁਰਸਿੱਖ ਹੋਣ ਦਾ ਪ੍ਰਤੀਕ ਦਿੰਦੇ ਹੋਏ ਮਜੀਠੀਆ ਨੂੰ ਮੁਆਫ ਕਰਕੇ ਚੰਗਾ ਕੰਮ ਕੀਤਾ ਹੈ।
ਮਜੀਠੀਆ 'ਤੇ ਲਾਏ ਇਲਜ਼ਾਮ ਹੋਏ ਝੂਠੇ ਸਾਬਤ : ਭੰਡਾਰੀ
ਭਾਜਪਾ ਨੇਤਾ ਕੇ. ਡੀ. ਭੰਡਾਰੀ ਦਾ ਕਹਿਣਾ ਹੈ ਕਿ ਕੇਜਰੀਵਾਲ ਦੀ ਮੁਆਫੀ ਨੇ ਸਾਬਿਤ ਕਰ ਦਿੱਤਾ ਹੈ ਕਿ ਚੋਣਾਂ ਵਿਚ ਜੋ ਇਲਜ਼ਾਮ ਉਨ੍ਹਾਂ ਨੇ ਬਿਕਰਮ ਸਿੰਘ ਮਜੀਠੀਆ 'ਤੇ ਲਾਏ ਸਨ, ਉਹ ਸਾਰੇ ਝੂਠੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅੱਜ ਵੀ ਯਾਦ ਹੈ, ਜਦੋਂ ਮਜੀਠੀਆ ਨੇ ਸੰਸਦ 'ਚ ਖੜ੍ਹੇ ਹੋ ਕੇ ਕਿਹਾ ਸੀ ਕਿ ਕੇਜਰੀਵਾਲ ਦੇ ਝੂਠੇ ਦੋਸ਼ਾਂ ਤੋਂ ਉਨ੍ਹਾਂ ਦੀ ਮਾਤਾ ਬਹੁਤ ਦੁਖੀ ਹੋਈ ਸੀ। ਭੰਡਾਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਪੰਜਾਬ 'ਚ ਹੀ ਨਹੀਂ ਦੇਸ਼ 'ਚ ਹੀ ਕੈਰੀਅਰ ਖਤਮ ਹੋ ਚੁੱਕਾ ਹੈ।
ਝੁੱਕਣ ਲਈ ਵੀ ਹਿੰਮਤ ਚਾਹੀਦੀ: ਸਚਦੇਵਾ
ਆਮ ਆਦਮੀ ਪਾਰਟੀ (ਆਪ) ਦੇ ਦੋਆਬਾ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ ਦਾ ਕਹਿਣਾ ਹੈ ਕਿ ਕੇਜਰੀਵਾਲ ਨੇ ਮੁਆਫੀ ਮੰਗ ਕੇ ਆਪਣਾ ਵੱਡਾਪਨ ਦਿਖਾਇਆ ਹੈ ਨਾ ਕਿ ਇਹ ਕਿਸੇ ਕਮਜ਼ੋਰੀ ਜਾਂ ਡਰ ਕਾਰਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਮੁਆਫੀ ਮੰਗਣ ਦਾ ਮਤਲਬ ਇਹ ਨਹੀਂ ਹੈ ਕਿ ਉਨ੍ਹਾਂ ਨੇ ਮਜੀਠੀਆ ਨੂੰ ਦੋਸ਼ਾਂ ਤੋਂ ਬਰੀ ਕੀਤਾ ਹੈ। ਕੇਜਰੀਵਾਲ ਨੇ ਆਪਣੀ ਇਸ ਕਾਰਵਾਈ ਨਾਲ ਆਪਣੀ ਸਾਰਥਿਕ ਸੋਚ ਦਾ ਪ੍ਰਮਾਣ ਦਿੱਤਾ ਹੈ, ਜਿਸ ਤੋਂ ਦੇਸ਼ ਦੀਆਂ ਹੋਰ ਪ੍ਰਮੁੱਖ ਪਾਰਟੀਆਂ ਦੇ ਨੇਤਾਵਾਂ ਨੂੰ ਵੀ ਸਬਕ ਲੈਣਾ ਚਾਹੀਦਾ ਹੈ।
ਜੇਕਰ ਸਰਕਾਰ ਨੇ ਤਨਖਾਹ ਜਾਰੀ ਨਾ ਕੀਤੀ ਤਾਂ ਕਰਾਂਗਾ ਆਤਮਹੱਤਿਆ : ਤਰਸੇਮ ਮਸੀਹ (ਵੀਡੀਓ)
NEXT STORY