ਚੰਡੀਗੜ੍ਹ (ਸ਼ਰਮਾ) : ਬੀਤੀ 8 ਨਵੰਬਰ ਤੋਂ ਜਾਰੀ ਨੋਟਬੰਦੀ ਨੇ ਆਮ ਲੋਕਾਂ ਤੇ ਕਾਰੋਬਾਰੀਆਂ ਨੂੰ ਹੀ ਪ੍ਰਭਾਵਿਤ ਨਹੀਂ ਕੀਤਾ ਹੈ, ਸਗੋਂ ਇਸਦਾ ਅਸਰ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ 'ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਆਮ ਆਦਮੀ ਪਾਰਟੀ (ਆਪ) ਵੀ ਇਸ ਤੋਂ ਬਚੀ ਨਹੀਂ ਰਹੀ। ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹਾਲ ਹੀ 'ਚ ਆਪਣੇ ਅੰਮ੍ਰਿਤਸਰ ਦੌਰੇ ਦੌਰਾਨ ਵਾਲੰਟੀਅਰਾਂ ਨੂੰ ਇਹ ਅਹਿਸਾਸ ਦਿਵਾ ਚੁੱਕੇ ਹਨ ਕਿ ਭਾਰੀ ਭਰਕਮ ਚੋਣ ਪ੍ਰਚਾਰ ਲਈ ਪਾਰਟੀ ਕੋਲ ਪੈਸਾ ਨਹੀਂ ਹੈ। ਇਸ ਲਈ ਵਾਲੰਟੀਅਰਾਂ ਨੇ ਹੀ ਪਾਰਟੀ ਦੀਆਂ ਨੀਤੀਆਂ ਤੇ ਦਿੱਲੀ ਸਰਕਾਰ ਦੀਆਂ ਸਫਲਤਾਵਾਂ ਨੂੰ ਘਰ-ਘਰ ਪਹੁੰਚਾਉਣਾ ਹੈ। ਪਾਰਟੀ ਨੇ ਆਪਣੇ ਉਮੀਦਵਾਰਾਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਚੋਣ ਪ੍ਰਚਾਰ ਨੂੰ ਲੈ ਕੇ ਨਾ ਸਿਰਫ ਤੈਅ ਟਾਰਗੇਟ ਪੂਰਾ ਕਰਨਾ ਹੈ, ਸਗੋਂ ਇਸ ਲਈ ਜ਼ਰੂਰੀ ਸਾਧਨ ਵੀ ਜੁਟਾਉਣੇ ਹਨ। ਹਾਲਾਂਕਿ ਪਾਰਟੀ ਨੇ ਵਿੱਤੀ ਰੂਪ ਨਾਲ ਕਮਜ਼ੋਰ ਕੁਝ ਗਿਣੇ-ਚੁਣੇ ਵਲੰਟੀਅਰਾਂ ਨੂੰ ਹੀ ਟਿਕਟਾਂ ਦਿੱਤੀਆਂ ਹਨ ਪਰ ਪੈਸੇ ਵਾਲੇ ਉਮੀਦਵਾਰਾਂ ਨੂੰ ਵੀ ਨੋਟਬੰਦੀ ਕਾਰਨ ਪਾਰਟੀ ਵਲੋਂ ਨਿਰਧਾਰਿਤ ਟਾਰਗੇਟਾਂ ਨੂੰ ਪੂਰਾ ਕਰਨਾ ਮੁਸ਼ਕਿਲ ਹੋ ਰਿਹਾ ਹੈ।
ਇਹ ਨੋਟਬੰਦੀ ਦਾ ਹੀ ਅਸਰ ਹੈ ਕਿ ਪਾਰਟੀ ਨੇ ਵੱਡੀਆਂ ਚੋਣ ਰੈਲੀਆਂ ਕਰਨ ਦਾ ਪ੍ਰੋਗਰਾਮ ਫਿਲਹਾਲ ਰੋਕ ਦਿੱਤਾ ਹੈ। ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਆਪਣੇ ਪੰਜਾਬ ਦੌਰਿਆਂ ਦੌਰਾਨ ਫਿਲਹਾਲ ਛੋਟੀਆਂ-ਛੋਟੀਆਂ ਰੈਲੀਆਂ ਨੂੰ ਹੀ ਸੰਬੋਧਨ ਕਰਨਗੇ।
ਚੋਣ ਪ੍ਰਚਾਰ ਤੋਂ ਵੀ ਪਹਿਲਾਂ ਪਾਰਟੀ ਵਲੋਂ ਹਰ ਚੋਣ ਖੇਤਰ 'ਚ ਵਿਸ਼ੇਸ਼ ਰੂਪ ਨਾਲ ਟਰੇਂਡ ਸਮਰਪਿਤ ਵਲੰਟੀਅਰਾਂ ਦੀਆਂ ਟੀਮਾਂ ਨਾਲ ਲੋਕਾਂ ਦਾ ਮਨ ਟਟੋਲਣ ਤੇ ਮਾਇੰਡ ਵਾਸ਼ ਕਰਾਉਣ ਦੀ ਪ੍ਰਕਿਰਿਆ ਪੂਰੀ ਕਰ ਲਈ ਗਈ ਸੀ। ਇਨ੍ਹਾਂ ਟੀਮਾਂ ਦੀ ਫੀਡ ਬੈਕ ਦੇ ਆਧਾਰ 'ਤੇ ਚੋਣ ਪ੍ਰਚਾਰ ਦੇ ਤਰੀਕੇ ਤੇ ਉਮੀਦਵਾਰਾਂ ਦੇ ਟਾਰਗੇਟ ਦਾ ਨਿਰਧਾਰਨ ਕੀਤਾ ਗਿਆ। ਹੁਣ ਸੂਬੇ 'ਚ ਚੋਣ ਜ਼ਾਬਤਾ ਲਾਗੂ ਹੁੰਦਿਆਂ ਹੀ ਹਰ ਚੋਣ ਖੇਤਰ 'ਚ ਇਨ੍ਹਾਂ ਟਰੇਂਡ ਵਲੰਟੀਅਰਾਂ ਦੀ ਨਵੀਂ ਟੀਮ ਮੈਦਾਨ 'ਚ ਹੋਵੇਗੀ, ਜੋ ਨਾ ਸਿਰਫ ਉਮੀਦਵਾਰਾਂ ਦੀ ਚੋਣ ਪ੍ਰਚਾਰ ਨੂੰ ਲੈ ਕੇ ਮਦਦ ਕਰੇਗੀ, ਸਗੋਂ ਉਮੀਦਵਾਰ ਵੀ ਉਨ੍ਹਾਂ ਦੀ ਹੀ ਸਲਾਹ ਤੇ ਨਿਰਦੇਸ਼ਾਂ ਮੁਤਾਬਿਕ ਚੋਣ ਪ੍ਰਚਾਰ ਨੂੰ ਅੰਜਾਮ ਦੇਵੇਗਾ।
ਰਿਕਸ਼ੇ 'ਤੇ ਜਾ ਰਹੀ ਔਰਤ ਦਾ ਤਿੰਨ ਮੋਟਰਸਾਈਕਲ ਸਵਾਰ ਨੌਜਵਾਨ ਪਰਸ ਖੋਹ ਕੇ ਫਰਾਰ
NEXT STORY