ਨੂਰਪੁਰਬੇਦੀ(ਸ਼ਰਮਾ,ਅਵਿਨਾਸ਼,ਤਰਨਜੀਤ)— ਪਿੰਡ ਖੇੜੀ ਦੇ ਅਨੇਕਾਂ ਲੋਕਾਂ ਦੇ ਆਟਾ ਦਾਲ ਸਕੀਮ ਦੇ ਕਾਰਡ ਕੱਟੇ ਜਾਣ ਕਾਰਨ ਪਿੰਡ ਵਾਸੀਆਂ ਨੇ ਗਹਿਰਾ ਰੋਸ ਪ੍ਰਗਟ ਕੀਤਾ ਹੈ। ਇਸ ਸਬੰਧ ਵਿਚ ਵੀਰਵਾਰ ਨੂੰ ਪਿੰਡ ਖੇੜੀਆਂ ਦੀਆਂ ਔਰਤਾਂ ਅਤੇ ਹੋਰ ਪਿੰਡ ਵਾਸੀਆਂ ਨੇ ਐੱਸ. ਡੀ. ਐੱਮ ਸ੍ਰੀ ਅਨੰਦਪੁਰ ਸਾਹਿਬ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਆਟਾ ਦਾਲ ਦੇ ਕਾਰਡ ਬਹਾਲ ਕੀਤੇ ਜਾਣ। ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਆਟਾ ਦਾਲ ਦੇ ਕਾਰਡ ਬਿਨਾਂ ਕਿਸੇ ਕਾਰਨ ਦੇ ਕੱਟੇ ਗਏ ਹਨ ਜਦਕਿ ਪਹਿਲਾਂ ਉਨ੍ਹਾਂ ਦੇ ਇਹ ਕਾਰਡ ਸਰਕਾਰ ਦੇ ਨਿਯਮਾਂ ਅਨੁਸਾਰ ਹੀ ਬਣਾਏ ਗਏ ਹਨ। ਇਸ ਮੌਕੇ ਪਿੰਡ ਵਾਸੀ ਜਗਤਾਰ ਸਿੰਘ, ਕਰਮ ਚੰਦ ਪੰਚ, ਜਗਵਿੰਦਰ ਕੌਰ, ਪਰਮਜੀਤ ਕੌਰ ਪੰਚ, ਰੇਖਾ ਰਾਣੀ, ਅਮਰਜੀਤ ਕੌਰ, ਜੀਤ ਸਿੰਘ, ਰਸ਼ਪਾਲ ਸਿੰਘ, ਹਰਮੇਸ਼ ਲਾਲ, ਪ੍ਰੀਤੋ ਦੇਵੀ, ਮਹਿੰਦਰਪਾਲ, ਰਾਜ ਕੁਮਾਰ, ਕੁਲਵੀਰ ਕੌਰ, ਸੁਨੀਤਾ ਦੇਵੀ, ਨੀਸ਼ਾ ਕੁਮਾਰ, ਗੁਰਪ੍ਰੀਤ ਕੌਰ ਅਤੇ ਜਸਵਿੰਦਰ ਕੌਰ ਆਦਿ ਨੇ ਕਿਹਾ ਕਿ ਆਟਾ ਦਾਲ ਸਕੀਮ ਨਾਲ ਗਰੀਬ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੀ ਸੀ ਪਰ ਹੁਣ ਪਿੰਡ ਵਿਚ ਕੀਤੇ ਇਕ ਸਰਵੇ ਅਨੁਸਾਰ ਉਹਨਾਂ ਦੇ ਕਾਰਡ ਬਿਨ੍ਹਾਂ ਵਜ੍ਹਾ ਕੱਟ ਦਿੱਤੇ ਗਏ ਹਨ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਉਹਨਾਂ ਦੇ ਕਾਰਡ ਤਰੁੰਤ ਬਹਾਲ ਕਰਕੇ ਆਟਾ ਦਾਲ ਸਕੀਮ ਦਾ ਲਾਭ ਦਿੱਤਾ ਜਾਵੇ।
ਮੋਟਰਸਾਇਕਲ ਦੀ ਆਹਮੋ-ਸਾਹਮਣੇ ਹੋਈ ਟੱਕਰ, ਨੌਜਵਾਨ ਜ਼ਖਮੀ
NEXT STORY