ਔਜਲਾ ਦਾ ਮੈਕਸਸਿਟੀ 'ਚ ਆਉਣ 'ਤੇ ਸਨਮਾਨ ਕੀਤਾ ਜਾਵੇਗਾ : ਪ੍ਰਧਾਨ ਰਿੰਕੂ

You Are HerePunjab
Tuesday, March 21, 2017-4:55 AM

ਅੰਮ੍ਰਿਤਸਰ, (ਸੂਰੀ)- ਵਾਰਡ-5 ਅਧੀਨ ਆਉਂਦੇ ਮੈਕਸਸਿਟੀ ਗੁੰਮਟਾਲਾ ਵਿਖੇ ਮੈਕਸਸਿਟੀ ਦੇ ਪ੍ਰਧਾਨ ਭਗਵੰਤ ਸਿੰਘ ਰਿੰਕੂ ਦੀ ਪ੍ਰਧਾਨਗੀ ਹੇਠ ਗੁਰਜੀਤ ਸਿੰਘ ਔਜਲਾ ਦੀ ਜਿੱਤ ਦੀ ਖੁਸ਼ੀ ਮਨਾਈ ਗਈ। ਪ੍ਰਧਾਨ ਰਿੰਕੂ ਨੇ ਕਿਹਾ ਕਿ ਜਨਤਾ ਨੇ ਗੁਰਜੀਤ ਸਿੰਘ ਔਜਲਾ ਨੂੰ ਨਹੀਂ ਬਲਕਿ ਔਜਲਾ ਵੱਲੋਂ ਕੀਤੇ ਗਏ ਕੰਮਾਂ ਨੂੰ ਜਿਤਾਇਆ ਹੈ। ਉਹ ਬਹੁਤ ਲੰਮੇ ਸਮੇਂ ਤੋਂ ਲਗਾਤਾਰ ਕਾਂਗਰਸ ਪਾਰਟੀ 'ਚ ਰਹਿ ਕੇ ਇਲਾਕੇ ਦੀ ਸੇਵਾ ਕਰ ਰਹੇ ਹਨ। ਜਲਦ ਹੀ ਔਜਲਾ ਨੂੰ ਮੈਕਸਸਿਟੀ ਗੁੰਮਟਾਲਾ 'ਚ ਬੁਲਾ ਕੇ ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ।
ਇਸ ਮੌਕੇ ਬਲਬੀਰ ਸਿੰਘ, ਅਮਰਪਾਲ ਹੈਪੀ, ਟੀਟਾ, ਸੁਖਦੀਪ, ਪ੍ਰਧਾਨ ਰਾਜੂ, ਗਗਨ, ਮੱਖਣ, ਰਣਜੀਤ ਸਿੰਘ, ਸੁਨੀਲ, ਜੋਬਨਜੀਤ, ਅਮਨ, ਹਰਦੀਪ ਸਿੰਘ, ਗੁਰਤਾਜ ਸਿੰਘ ਗੋਪੀ, ਬੂਹਾ, ਸਾਗਾ ਸੇਵਕ ਆਦਿ ਹਾਜ਼ਰ ਸਨ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.