ਫਗਵਾੜਾ, (ਜਲੋਟਾ)- ਫਗਵਾੜਾ 'ਚ ਚੋਰਾਂ ਦਾ ਕਹਿਰ ਜਾਰੀ ਹੈ। ਚੋਰੀ ਦੀਆਂ ਹੋਈਆਂ ਤਾਜ਼ਾ ਵਾਰਦਾਤਾਂ 'ਚ ਚੋਰ ਸਥਾਨਕ ਗਰੀਨ ਪਾਰਕ ਇਲਾਕੇ ਵਿਚ ਸਥਿਤ ਇਕ ਬੀ. ਐੱਸ. ਐੱਫ. ਅਧਿਕਾਰੀ ਦੇ ਘਰ ਵਿਚ ਸੰਨ੍ਹ ਲਾ ਕੇ ਉਥੋਂ ਸੋਨੇ ਦੇ ਗਹਿਣੇ, ਨਕਦੀ ਤੇ ਹੋਰ ਕੀਮਤੀ ਸਾਮਾਨ 'ਤੇ ਆਪਣਾ ਹੱਥ ਸਾਫ ਕਰ ਗਏ। ਬੀ. ਐੱਸ. ਐੱਫ. ਅਧਿਕਾਰੀ ਡਾ. ਸ਼ਿਵ ਕੁਮਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਖੁਲਾਸਾ ਕੀਤਾ ਹੈ ਕਿ ਚੋਰਾਂ ਨੇ ਉਸ ਦੇ ਘਰ ਉਦੋਂ ਸੰਨ੍ਹ ਲਾਈ ਜਦ ਉਹ ਪਰਿਵਾਰ ਸਮੇਤ ਘਰ ਤੋਂ ਬਾਹਰ ਜਲੰਧਰ ਗਿਆ ਹੋਇਆ ਸੀ। ਪੁਲਸ ਚੋਰੀ ਦੀ ਜਾਂਚ ਕਰ ਰਹੀ ਹੈ।
105 ਕਿਲੋ ਚੂਰਾ-ਪੋਸਤ ਤੇ ਅਫੀਮ ਦੀ ਖੇਪ ਸਣੇ ਸਰਪੰਚ ਕਾਬੂ
NEXT STORY