ਨਾਭਾ, (ਜਗਨਾਰ) - ਨੋਟਬੰਦੀ ਸਮੇਂ ਗੁਰੂ ਘਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ, ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਹੋਂਦ ਚ ਲਿਆਂਦੇ ਜਾ ਰਹੇ ਜੀ.ਐਸ.ਟੀ. ਨਵੇਂ ਕਾਨੂੰਨ ਨਾਲ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਰੀਬ 6 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ। ਇਹ ਗੱਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ।| ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਸਦਕਾ ਜਿੱਥੇ ਸਿੱਖਿਆ ਦੇ ਖੇਤਰ 'ਚ ਅਹਿਮ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਚਲਾਈਆਂ ਜਾ ਰਹੀਆਂ ਹਨ। ਉਥੇ ਨਾਲ ਹੀ ਵੱਡੀ ਗਿਣਤੀ 'ਚ ਸਿਹਤ ਸੇਵਾਵਾਂ ਪ੍ਰਤੀ ਹਸਪਤਾਲ ਵੀ ਚੱਲ ਰਹੇ ਹਨ, ਜਿਸ ਕਰਕੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਤਿਹਾਸਕ ਗੁਰਦੁਆਰਿਆਂ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਵਰਤੋਂ 'ਚ ਲਿਆਉਣ ਵਾਲੀਆਂ ਵਸਤੂਆਂ ਨੂੰ ਜੀ. ਐਸ. ਟੀ. ਤੋਂ ਮੁਕਤ ਰੱਖੇ, ਕਿਉਂਕਿ ਜੋ ਸ਼੍ਰੋਮਣੀ ਕਮੇਟੀ ਪਹਿਲਾਂ ਹੀ ਨੋਟਬੰਦੀ ਕਾਰਨ ਵੱਡੀ ਮਾਰ ਝੱਲ ਚੁੱਕੀ ਹੈ।|ਕਾਂਗਰਸ ਤੇ ਸ਼ਬਦੀ ਹਮਲੇ ਕਰਦਿਆਂ ਪ੍ਰੋ. ਬਡੂੰਗਰ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਨੇ ਜੋ ਚੋਣਾਂ ਸਮੇਂ ਲੋਕਾਂ ਨਾਲ ਵਾਅਦੇ ਕੀਤੇ ਸਨ, ਉਹਨਾਂ ਤੋਂ ਪੂਰੀ ਤਰ੍ਹਾਂ ਭੱਜ ਰਹੀ ਹੈ। ਮਨਪ੍ਰੀਤ ਸਿੰਘ ਬਾਦਲ ਅਤੇ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਲਾਏ ਇਲਜ਼ਾਮਾਂ ਸਬੰਧੀ ਬੋਲਦਿਆਂ ਕਿਹਾ ਕਿ ਧਰਮ ਤੇ ਸਿਆਸਤ ਅਲੱਗ ਨਹੀਂ, ਕਿਉਂਕਿ ਜੋ ਮੀਰੀ-ਪੀਰੀ ਦੇ ਸਿਧਾਂਤ ਅਨੁਸਾਰ ਧਰਮ ਤੇ ਸਿਆਸਤ ਇਕੱਠੇ ਚਲਦੇ ਆ ਰਹੇ ਹਨ, ਇਸ ਕਰਕੇ ਕਾਂਗਰਸੀ ਲੀਡਰਾਂ ਨੂੰ ਅਜਿਹੀ ਬਿਆਨਬਾਜੀ ਨਹੀਂ ਕਰਨੀ ਚਾਹੀਦੀ।|ਇਸ ਮੌਕੇ ਸਤਵਿੰਦਰ ਸਿੰਘ ਟੌਹੜਾ ਮੈਂਬਰ ਐਸ. ਜੀ. ਪੀ. ਸੀ, ਬੀਬੀ ਕੁਲਦੀਪ ਕੌਰ ਟੌਹੜਾ, ਮੈਨੇਜਰ ਜਸਵੀਰ ਸਿੰਘ, ਭਗਵੰਤ ਸਿੰਘ ਭੰਗੂ ਨਿੱਜੀ ਸਹਾਇਕ ਸਕੱਤਰ ਪ੍ਰੋ. ਬਡੂੰਗਰ, ਮੈਨੇਜਰ ਹਰਮਿੰਦਰ ਸਿੰਘ, ਬਲਤੇਜ ਸਿੰਘ ਖੋਖ, ਜਰਨੈਲ ਸਿੰਘ ਕਰਤਾਰਪੁਰ, ਲਾਭ ਸਿੰਘ ਦੇਵੀ ਨਗਰ, ਜੱਸਾ ਖੋਖ ਆਦਿ ਹਾਜ਼ਰ ਸਨ।
ਬੱਚਿਆਂ ਨੂੰ ਗੋਦ 'ਚ ਚੁੱਕ ਕੇ ਭੀਖ ਮੰਗਣ ਵਾਲੀਆਂ ਔਰਤਾਂ ਦਾ ਹੋਵੇਗਾ ਡੀ. ਐੱਨ. ਏ.
NEXT STORY