ਊਨਾ (ਅਮਿਤ ਸ਼ਰਮਾ) : ਨੰਗੇ ਪੈਰੀਂ ਦੌੜ ਕੇ ਗੋਲਡ ਮੈਡਲ ਜਿੱਤਣ ਵਾਲੀ ਈਸਪੁਰ ਦੀ ਉੱਡਣਪਰੀ ਬਖਸ਼ੋ ਦੇਵੀ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਚੰਡੀਗੜ੍ਹ ਦੇ ਪੀ. ਜੀ. ਆਈ.'ਚ ਰੈਫਰ ਕੀਤਾ ਗਿਆ ਹੈ। ਹਾਲਾਂਕਿ ਉਸ ਦੇ ਜ਼ਹਿਰ ਨਿਗਲਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਸ ਮਾਮਲੇ 'ਚ ਪੁਲਸ ਛਾਣਬੀਣ ਕਰ ਰਹੀ ਹੈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੇਰ ਰਾਤ ਉਸ ਨੇ ਕਿਸੇ ਕਾਰਨ ਕਰਕੇ ਆਪਣੇ ਘਰ 'ਚ ਜ਼ਹਿਰ ਖਾ ਲਿਆ ਸੀ, ਜਿਸ ਕਾਰਨ ਉਸ ਦੀ ਸਿਹਤ ਵਿਗੜ ਗਈ। ਇਸ ਤੋਂ ਬਾਅਦ ਉਸ ਨੂੰ ਈਸਪੁਰ ਦੇ ਹਸਪਤਾਲ ਲਿਆਂਦਾ ਗਿਆ, ਜਿੱਥੇ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਊਨਾ ਰੈਫਰ ਕਰ ਦਿੱਤਾ ਅਤੇ ਹੁਣ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ ਹੈ।
ਬਖਸ਼ੋ ਜ਼ਿਲਾ ਪੱਧਰੀ ਦੌੜ ਮੁਕਾਬਲੇ 'ਚ 2 ਵਾਰ ਜਿੱਤ ਦਰਜ ਕਰ ਚੁੱਕੀ ਹੈ ਅਤੇ ਪਿਛਲੇ 2 ਸਾਲਾਂ ਤੋਂ ਸਪੋਰਟਸ ਹੋਸਟਲ'ਚ ਦਾਖਲੇ ਦੀ ਤਿਆਰੀ ਵੀ ਕਰ ਰਹੀ ਹੈ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਵੀ ਬਖਸ਼ੋ ਨੂੰ ਇਸ 'ਚ ਸਫਲਤਾ ਨਹੀਂ ਮਿਲੀ। ਉੱਡਣਪਰੀ ਬਖਸ਼ੋ ਦੇਵੀ ਦੇ ਜ਼ਹਿਰ ਨਿਗਲਣ ਲਈ ਘਟਨਾ ਕਾਰਨ ਕਈ ਸਵਾਲ ਖੜ੍ਹੇ ਹੋ ਗਏ ਹਨ। ਹਾਲਾਂਕਿ ਜ਼ਹਿਰ ਨਿਗਲਣ ਦੇ ਕਾਰਨਾਂ ਦਾ ਖੁਲਾਸਾ ਜਾਂਚ ਤੋਂ ਬਾਅਦ ਹੀ ਹੋ ਸਕੇਗਾ।
ਐਡਵੋਕੇਟ ਦੀ ਗੈਰਹਾਜ਼ਰੀ 'ਚ ਉਸਦੇ ਕੁੱਤੇ ਦੀ ਡੰਡੇ ਮਾਰ ਕੇ ਕੀਤੀ ਹੱਤਿਆ, ਗੁਆਂਢੀ 'ਤੇ ਮਾਮਲਾ ਦਰਜ
NEXT STORY