ਮੋਗਾ (ਆਜ਼ਾਦ) - ਰੰਜਿਸ਼ ਕਾਰਨ ਸਤਪਾਲ ਸਿੰਘ ਨਿਵਾਸੀ ਬਾਘਾਪੁਰਾਣਾ ਨੂੰ ਕੁੱਟ-ਮਾਰ ਕੇ ਜ਼ਖਮੀ ਕੀਤੇ ਜਾਣ ਦਾ ਪਤਾ ਲੱਗਾ ਹੈ, ਜਿਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਉਣਾ ਪਿਆ। ਬਾਘਾਪੁਰਾਣਾ ਪੁਲਸ ਵੱਲੋਂ ਵੀਰਪਾਲ ਸਿੰਘ ਖਿਲਾਫ ਕੁੱਟ-ਮਾਰ ਕਰਨ ਅਤੇ ਘਰ 'ਚੋਂ ਨਕਦੀ ਚੋਰੀ ਕਰ ਕੇ ਲਿਜਾਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਸਤਪਾਲ ਸਿੰਘ ਪੁੱਤਰ ਸੁਰਜੀਤ ਸਿੰਘ ਨੇ ਕਿਹਾ ਕਿ ਦੋਸ਼ੀ ਉਸਦੀ ਪਤਨੀ ਨੂੰ ਰੋਜ਼ ਅਪਸ਼ਬਦ ਬੋਲਦਾ ਸੀ, ਉਸ ਨੂੰ ਮੈਂ ਕਈ ਵਾਰ ਸਮਝਾਉਣ ਦਾ ਯਤਨ ਕੀਤਾ ਪਰ ਉਸਨੇ ਕੋਈ ਗੱਲ ਨਹੀਂ ਸੁਣੀ। ਇਸੇ ਰੰਜਿਸ਼ ਕਾਰਨ ਮੈਨੂੰ ਕੁੱਟ-ਮਾਰ ਕੇ ਜ਼ਖਮੀ ਕਰ ਦਿੱਤਾ ਅਤੇ ਘਰ 'ਚੋਂ ਦੋ ਹਜ਼ਾਰ ਰੁਪਏ ਚੋਰੀ ਕਰ ਕੇ ਲੈ ਗਏ। ਮਾਮਲੇ ਦੀ ਜਾਂਚ ਕਰ ਰਹੇ ਹੌਲਦਾਰ ਤਰਸੇਮ ਸਿੰਘ ਨੇ ਦੱਸਿਆ ਕਿ ਦੋਸ਼ੀ ਦੀ ਗ੍ਰਿਫਤਾਰੀ ਅਜੇ ਬਾਕੀ ਹੈ।
ਏਡਿਡ ਸਕੂਲ ਇੰਪਲਾਈਜ਼ ਐਸੋਸੀਏਸ਼ਨ ਦਾ ਵਫ਼ਦ ਮਿਲਿਆ ਸਾਬਕਾ ਵਿਧਾਇਕ ਨੂੰ
NEXT STORY