ਅਪਰਾਧੀਆਂ ਦੀ ਨਜ਼ਰ ਦਾ ਸ਼ਿਕਾਰ ਹੋਣ ਲੱਗਾ ਹੈ ਸ਼ਹਿਰ ਦਾ ਸੀ. ਸੀ. ਟੀ. ਵੀ. ਪ੍ਰੋਜੈਕਟ

You Are HerePunjab
Friday, February 17, 2017-7:47 AM

ਕਪੂਰਥਲਾ, (ਭੂਸ਼ਣ)- ਅਪਰਾਧੀਆਂ ਦੀ ਗਿੱਦ ਨਜ਼ਰ ਦਾ ਸ਼ਿਕਾਰ ਹੋਣ ਲੱਗਾ ਹੈ ਕਪੂਰਥਲਾ ਸ਼ਹਿਰ ਅਪਰਾਧਾਂ ਤੋਂ ਆਜ਼ਾਦ ਕਰਵਾਉਣ ਦੀ ਦਿਸ਼ਾ 'ਚ ਅਹਿਮ ਭੂਮਿਕਾ ਨਿਭਾਉਣ ਵਾਲਾ ਸੀ. ਸੀ. ਟੀ. ਵੀ. ਪ੍ਰੋਜੈਕਟ। ਬੀਤੇ ਸਾਲ ਅਪ੍ਰੈਲ 'ਚ ਸ਼ਹਿਰ ਦੇ ਬਹੁ-ਚਰਚਿਤ ਜਸਕਿਰਤ ਕਤਲਕਾਂਡ ਦੇ ਬਾਅਦ ਕਈ ਸਮਾਜ ਸੇਵੀ ਸੰਸਥਾਵਾਂ ਵਲੋਂ ਜ਼ਿਲਾ ਪੁਲਸ ਦੇ ਸਹਿਯੋਗ ਨਾਲ ਸ਼ਹਿਰ ਦੇ ਸੰਵਦੇਨਸ਼ੀਲ ਪੁਆਇੰਟਾਂ 'ਤੇ ਲਗਾਏ ਗਏ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਕਈ ਅਪਰਾਧੀਆਂ ਦੇ ਫੜੇ ਜਾਣ ਦੇ ਬਾਅਦ ਹੁਣ ਦਹਿਸ਼ਤ 'ਚ ਆਏ ਸਮਾਜ ਵਿਰੋਧੀ ਅਨਸਰਾਂ ਨੇ ਇਨ੍ਹਾਂ ਸੀ. ਸੀ. ਟੀ. ਵੀ. ਕੈਮਰਿਆਂ ਨਾਲ ਛੇੜਛਾੜ ਕਰਕੇ ਇਨ੍ਹਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ ।ਜਿਸ ਦੌਰਾਨ ਸ਼ਹਿਰ ਦੇ ਸ਼੍ਰੀ ਸਤਨਰਾਇਣ ਚੌਕ ਅਤੇ ਅੰਮ੍ਰਿਤਸਰ ਬਾਈਪਾਸ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀਆਂ ਤਾਰਾਂ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਜ਼ਿਕਰਯੋਗ ਹੈ ਕਿ ਬੀਤੇ ਸਾਲ ਅਪ੍ਰੈਲ ਮਹੀਨੇ 'ਚ ਸ਼ਹਿਰ ਦੇ ਉਦਯੋਗਪਤੀ ਪਰਿਵਾਰ ਨਾਲ ਸਬੰਧਤ ਜਸਕਿਰਤ ਸਿੰਘ ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ ਨੇ ਪੂਰੇ ਸ਼ਹਿਰ 'ਚ ਭਾਰੀ ਦਹਿਸ਼ਤ ਪੈਦਾ ਕਰ ਦਿੱਤੀ ਸੀ।
ਸ਼ਹਿਰ ਦੀਆਂ ਪ੍ਰਮੁੱਖ ਸਮਾਜ ਸੇਵੀ ਸੰਸਥਾਵਾਂ ਨੇ ਜਾਗੋ ਕਪੂਰਥਲਾ ਨਾਮਕ ਸੰਸਥਾ ਦਾ ਗਠਨ ਕਰਦੇ ਹੋਏ ਸ਼ਹਿਰ ਦੇ ਪ੍ਰਮੁੱਖ ਸੰਵਦੇਨਸ਼ੀਲ ਪੁਆਇੰਟਾਂ ਨੂੰ ਚਿੰਨ੍ਹ-ਹਿਤ ਕਰਦੇ ਹੋਏ 50 ਲੱਖ ਦੀ ਲਾਗਤ ਨਾਲ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਦਾ ਪ੍ਰੋਜੈਕਟ ਸ਼ੁਰੂ ਕੀਤਾ ਸੀ।
ਜਿਸ ਦੇ ਦੌਰਾਨ ਸ਼ਹਿਰ ਦੇ ਉਦਯੋਗ ਜਗਤ ਅਤੇ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਨਾਲ 12 ਸੰਵੇਦਨਸ਼ੀਲ ਪੁਆਇੰਟਾਂ 'ਤੇ 34 ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ। ਜਿਸ ਨਾਲ ਸ਼ਹਿਰ 'ਚ ਦਿਨ-ਰਾਤ ਦੇ ਸਮੇਂ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਉਨ੍ਹਾਂ ਸਾਰੇ ਲੁਟੇਰਿਆਂ ਨੂੰ ਪੁਲਸ ਨੇ ਫੜ ਲਿਆ, ਜੋ ਕਿ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਸਮੇਂ ਇਨ੍ਹਾਂ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਏ ਸਨ। ਸੀ. ਸੀ. ਟੀ. ਵੀ. ਕੈਮਰਿਆਂ ਵਲੋਂ ਸ਼ਹਿਰ 'ਚ ਅਪਰਾਧ ਦਰ ਨੂੰ ਕਾਫ਼ੀ ਹੱੱਦ ਤਕ ਘੱਟ ਕਰਨ ਨਾਲ ਡਰੇ ਅਪਰਾਧਿਕ ਅਨਸਰਾਂ ਨੇ ਹੁਣ ਇਕ ਨਵੀਂ ਸਾਜ਼ਿਸ਼ ਬਣਾਉਂਦੇ ਹੋਏ ਇਸ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਹੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਤਾਂਕਿ ਉਹ ਕਿਸੇ ਵਾਰਦਾਤ ਨੂੰ ਅੰਜਾਮ ਦਿੰਦੇ ਸਮੇਂ ਇਨ੍ਹਾਂ ਕੈਮਰਿਆਂ 'ਚ ਕੈਦ ਨਾ ਹੋ ਸਕੇ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.