ਭਗਤ ਰਵਿਦਾਸ ਜੀ ਦਾ ਅਵਤਾਰ ਪੂਰਬ ਮਨਾਇਆ

You Are HerePunjab
Friday, February 02, 2018-2:59 PM

ਸੰਗਰੂਰ (ਬੇਦੀ) — ਭਗਤ ਰਵਿਦਾਸ ਜੀ ਦੇ 641ਵੇਂ ਅਵਤਾਰ ਪੁਰਬ ਨੂੰ ਸਮਰਪਿਤ ਪਿੰਡ ਲੱਡਾ ਵਿਖੇ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ । ਰਵਿਦਾਸੀਆ ਪੱਤੀ ਦੀ ਧਰਮਸ਼ਾਲਾ ਵਿਖੇ ਕਰਵਾਏ ਗਏ ਇਨ੍ਹਾਂ ਸਮਾਗਮਾਂ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਗਏ ਅਤੇ ਭੋਗ ਮੌਕੇ ਗੁਰਬਾਣੀ ਦਾ ਕੀਰਤਨ ਦਰਬਾਰ ਸਜਾਇਆ ਗਿਆ, ਜਿਸ ਦੌਰਾਨ ਭਾਈ ਮਨਮੋਹਨ ਸਿੰਘ ਧੂਰਕੋਟ ਵਾਲਿਆਂ ਨੇ ਜਿਥੇ ਭਗਤ ਰਵਿਦਾਸ ਜੀ ਦੇ ਜੀਵਨ ਨਾਲ ਸਬੰਧਿਤ ਕਥਾ ਵਿਚਾਰਾਂ ਕੀਤੀਆਂ ਓਥੇ ਉਨ੍ਹਾਂ ਭਗਤ ਜੀ ਦੇ ਦਰਸਾਏ ਮਾਰਗ ਦਰਸ਼ਨ 'ਤੇ ਚੱਲਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਸੰਤ ਬਾਬਾ ਤਿਰਲੋਕ ਸਿੰਘ ਲੱਡੇ ਵਾਲਿਆਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ । ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਤਿਰਲੋਕ ਸਿੰਘ ਜੀ ਦਾ ਅਤੇ ਭਾਈ ਮਨਮੋਹਨ ਸਿੰਘ ਜੀ ਦੇ ਕੀਰਤਨ ਜੱਥੇ ਦਾ ਵਿਸ਼ੇਸ਼ ਤੌਰ ਸਨਮਾਨ ਕੀਤਾ ਗਿਆ ।

Edited By

Deepika Khosla

Deepika Khosla is News Editor at Jagbani.

!-- -->