ਸੁਲਤਾਨਪੁਰ ਲੋਧੀ, (ਸੋਢੀ)- ਭਗਵਾਨ ਵਾਲਮੀਕਿ ਸ਼੍ਰੋਮਣੀ ਸੈਨਾ (ਰਜਿ.) ਪੰਜਾਬ ਵਲੋਂ ਪ੍ਰਧਾਨ ਗੁਰਜੋਤ ਸਹੋਤਾ ਦੀ ਅਗਵਾਈ ਹੇਠ ਪਿੰਡ ਜੱਬੋਵਾਲ ਵਿਖੇ ਪੰਜਾਬ ਸਰਕਾਰ ਖਿਲਾਫ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ਤੇ ਮੰਗ ਕੀਤੀ ਕਿ ਜੱਬੋਵਾਲ ਦੇ ਨਿਰਮਾਣ ਅਧੀਨ ਮਲਟੀ ਡਸਿਪਲਨ ਕਾਲਜ ਦੇ ਸਬੰਧਿਤ ਠੇਕੇਦਾਰ ਤੋਂ ਲੇਬਰ ਦੀ ਬਣਦੀ ਮਜ਼ਦੂਰੀ ਤੁਰੰਤ ਦਿਵਾਈ ਜਾਵੇ। ਗੁਰਜੋਤ ਸਹੋਤਾ ਨੇ ਦੋਸ਼ ਲਾਇਆ ਕਿ ਜੱਬੋਵਾਲ ਕਾਲਜ 'ਚ ਕੰਮ ਕਰਦੀ ਗਰੀਬ ਮਜ਼ਦੂਰ ਲੇਬਰ ਕੋਲੋਂ ਕਾਗਜ਼ਾਂ 'ਤੇ ਦਸਤਖਤ ਕਰਵਾ ਕੇ ਬਣਦੀ ਮਜ਼ਦੂਰੀ ਦੀ ਰਕਮ ਨਹੀਂ ਦਿੱਤੀ ਗਈ, ਜਿਸ ਤੋਂ ਬਾਅਦ ਸਰਕਾਰ ਖਿਲਾਫ ਸੈਂਕੜੇ ਵਰਕਰਾਂ ਰੋਸ ਪ੍ਰਦਰਸ਼ਨ ਕੀਤਾ। ਇਸ ਸਮੇਂ ਉਨ੍ਹਾਂ ਨਾਲ ਸਰਵਣ ਸਿੰਘ ਉਪ ਪ੍ਰਧਾਨ, ਮਲਕੀਤ ਸਿੰਘ , ਬਲਦੇਵ ਸਿੰਘ, ਜਸਬੀਰ ਸਿੰਘ, ਹਰਬੰਸ ਸਿੰਘ, ਭਿੰਦਾ, ਗੁਰਪ੍ਰੀਤ ਸਿੰਘ, ਬਲਕਾਰ ਸਿੰਘ, ਸੁੱਖਾ, ਜਸਕਰਨ ਸਿੰਘ ਤੇ ਬਹੁਤ ਸਾਰੇ ਵਰਕਰ ਤੇ ਮਜ਼ਦੂਰਾਂ ਵੀ ਸ਼ਿਰਕਤ ਕੀਤੀ।
ਸੂਬੇ 'ਚ ਦਿਨ-ਦਿਹਾੜੇ ਹੋ ਰਹੇ ਕਤਲ ਸਾਬਤ ਕਰ ਰਹੇ ਨੇ ਸਰਕਾਰ ਦੀਆਂ ਨਾਕਾਮੀਆਂ
NEXT STORY