ਸੁਨਾਮ (ਬਾਂਸਲ) — ਕਦੇ ਵੀ ਐਮ.ਪੀ. ਭਗਵੰਤ ਮਾਨ ਨੇ ਅਜਿਹੀ ਗੱਲ ਨਹੀਂ ਕੀਤੀ ਜਿਸ ਨਾਲ ਪੰਜਾਬ ਅਤੇ ਜ਼ਿਲੇ ਦਾ ਨਾਂ ਵਧਿਆ ਹੋਵੇ। ਸੰਸਦ ਦੀ ਸੁਰੱਖਿਆ ਨੂੰ ਖਤਰੇ 'ਚ ਪਾਉਣਾ ਉਸਦੀ ਗਲਤੀ ਹੈ। ਇਹ ਕਹਿਣਾ ਹੈ ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦਾ। ਢੀਂਡਸਾ ਸ਼ਨੀਵਾਰ ਨੂੰ ਸਥਾਨਕ ਪੀ.ਏ. ਡੀ.ਬੀ. ਬੈਂਕ ਦੇ ਚੇਅਰਮੈਨ ਚਮਕੌਰ ਮੋਰਾਂਵਾਲੀ ਨੂੰ ਬੈਂਕ 'ਚ ਅਹੁਦਾ ਸੰਭਾਲਣ ਦੌਰਾਨ ਪੁੱਜੇ ਹੋਏ ਸਨ। ਢੀਂਡਸਾ ਨੇ ਕਿਹਾ ਕਿ ਭਗਵੰਤ ਮਾਨ ਇਹ ਬਚਪਨੇ ਵਾਲੀ ਘਟਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਰੇ ਪਹਿਲਾਂ ਤੋਂ ਹੀ ਜਾਣਦੇ ਸੀ ਕਿ ਇਹ ਸ਼ਰਾਬ ਪੀ ਕੇ ਆਉਂਦਾ ਸੀ, ਹੁਣ ਤਾਂ ਆਮ ਆਦਮੀ ਪਾਰਟੀ ਦੇ ਐਮ.ਪੀ. ਨੇ ਹੀ ਇਹ ਗੱਲ ਕਹਿ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਰਿੰਦਰ ਖਾਲਸਾ ਨੇ ਇਹ ਸਪੱਸ਼ਟ ਕੀਤਾ ਹੈ ਇਹ ਸ਼ਰਾਬ ਪੀ. ਕੇ ਆਉਂਦਾ ਹੈ।
ਪੰਜਾਬ 'ਚ ਬਿਜਲੀ ਸਰਪਲਸ ਨੂੰ ਲੈ ਕੇ ਵਿੱਤ ਮੰਤਰੀ ਨੇ ਕਿਹਾ ਕਿ 2-3 ਸਾਲਾਂ ਤੋਂ ਲੋਕ ਭੁੱਲ ਗਏ ਹਨ ਕਿ ਬਿਜਲੀ ਦੇ ਕਦੇ ਕੱਟ ਵੀ ਲਗਦੇ ਸੀ। ਪੰਜਾਬ 'ਚ ਬਿਜਲੀ ਸਰਪਲਸ ਹੈ। ਇਸ ਮੌਕੇ ਹੋਰਾਂ ਤੋਂ ਇਲਾਵਾ ਅਮਨਵੀਰ ਚੈਰੀ, ਹਰਪਾਲ ਸਿੰਘ ਖਡਿਆਲ, ਹਰਵਿੰਦਰ ਸਿੰਘ ਕਾਕਾ ਫਤਿਹਗੜ੍ਹ ਡਾਇਰੈਕਟਰ, ਲਾਲੀ ਚੇਅਰਮੈਨ ਆਦਿ ਹਾਜ਼ਰ ਸਨ।
ਭਗਵੰਤ ਮਾਨ ਨੇ ਤੋੜੀ ਸਦਨ 'ਚ ਚੁੱਕੀ ਸਹੁੰ, ਮੈਂਬਰਸ਼ਿਪ ਰੱਦ ਹੋਣ ਦਾ ਖਤਰਾ
NEXT STORY