ਸ੍ਰੀ ਆਨੰਦਪੁਰ ਸਾਹਿਬ : ਸ੍ਰੀ ਆਨੰਦਪੁਰ ਸਾਹਿਬ ਤੋਂ ਸਾਬਕਾ ਵਿਧਾਇਕ ਅਤੇ ਕਾਂਗਰਸੀ ਆਗੂ ਰਾਣਾ ਕੇ. ਪੀ. ਸਿੰਘ ਨੇ ਭਗਵੰਤ ਮਾਨ 'ਤੇ ਸਿਆਸੀ ਹਮਲਾ ਬੋਲਿਆ ਹੈ। ਰਾਣਾ ਸਿੰਘ ਨੇ ਕਿਹਾ ਹੈ ਕਿ ਭਗਵੰਤ ਮਾਨ ਲੋਕਾਂ ਤੋਂ ਪੈਸੇ ਲੈ ਕੇ ਉਨ੍ਹਾਂ ਦਾ ਮਨੋਰੰਜਨ ਕਰਨ ਵਾਲਾ ਹੈ ਨਾ ਕਿ ਸਾਂਸਦ ਆਗੂ ਬਣਨ ਦੇ ਕਾਬਲ ਹੈ।
ਦੱਸਣਯੋਗ ਹੈ ਕਿ ਸੰਸਦ ਦੀ ਲਾਈਵ ਵੀਡੀਓ ਪਾ ਕੇ ਚਰਚਾ ਵਿਚ ਆਏ ਭਗਵੰਤ ਮਾਨ 'ਤੇ ਵਿਰੋਧੀ ਧਿਰਾਂ ਵਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਭਾਵੇਂ ਭਗਵੰਤ ਮਾਨ ਨੇ ਇਸ ਮਾਮਲੇ 'ਚ ਮੁਆਫੀ ਮੰਗ ਲਈ ਹੈ ਪਰ ਫਿਰ ਵੀ ਉਨ੍ਹਾਂ ਦੀ ਮੁਸ਼ਕਲਾਂ 'ਚ ਘਾਟਾ ਹੁੰਦਾ ਨਜ਼ਰ ਨਹੀਂ ਆ ਰਿਹਾ।
ਇਸ ਦੇ ਨਾਲ ਹੀ ਰਾਣਾ ਸਿੰਘ ਨੇ ਅਕਾਲੀ-ਭਾਜਪਾ ਗਠਜੋੜ 'ਤੇ ਬੋਲਦੇ ਹੋਏ ਕਿਹਾ ਹੈ ਕਿ ਇਸ ਗਠਜੋੜ ਦਾ ਕੋਈ ਤਾਲਮੇਲ ਨਹੀਂ ਹੈ, ਆਏ ਦਿਨ ਅਕਾਲੀ-ਭਾਜਪਾ ਵਰਕਰਾਂ ਦੀ ਆਪਸ ਵਿਚ ਖੜਕੀ ਰਹਿੰਦੀ ਹੈ।
ਇੰਦਰਬੀਰ ਬੁਲਾਰੀਆ ਅਤੇ ਮੈਡਮ ਸਿੱਧੂ 'ਚ ਗੁਪਤ ਮੀਟਿੰਗ!
NEXT STORY