ਬਠਿੰਡਾ/ਤਲਵੰਡੀ ਸਾਬੋ (ਮੁਨੀਸ਼) : ਐੱਸ. ਜੀ. ਪੀ. ਸੀ. ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਾਕਿਸਤਾਨ ਭੇਜੇ ਗਏ ਜਥੇ ਵਿਚ ਹੁਸ਼ਿਆਰਪੁਰ ਦੀ ਔਰਤ ਕਿਰਨ ਬਾਲਾ ਦੇ ਨਾਲ ਜਾਣ ਦੇ ਮਾਮਲੇ 'ਚ ਗੰਭੀਰਤਾ ਨਾਲ ਜਾਂਚ ਕਰਨ ਦੀ ਗੱਲ ਆਖੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ਮਾਮਲੇ ਵਿਚ ਪਾਕਿਸਤਾਨ ਸਿੱਖ ਜਥੇਬੰਦੀਆਂ ਨਾਲ ਗੱਲਬਾਤ ਕਰਨ ਦੀ ਗੱਲ ਆਖੀ ਹੈ। ਭਾਈ ਲੌਂਗੋਵਾਲ ਨੇ ਕਿਹਾ ਹੈ ਕਿ ਉਕਤ ਬੀਬੀ ਦੇ ਪਰਿਵਾਰ ਦੀ ਐੱਸ. ਜੀ. ਪੀ. ਸੀ. ਵਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ। ਭਾਈ ਲੌਂਗੋਵਾਲ ਦਮਦਮਾ ਸਾਹਿਬ ਵਿਖੇ ਧਾਰਮਿਕ ਪ੍ਰੋਗਰਾਮ ਵਿਚ ਹਿੱਸਾ ਲੈਣ ਪਹੁੰਚੇ ਹੋਏ ਸਨ।
ਭਾਈ ਲੌਂਗੋਵਾਲ ਨੇ ਕਿਹਾ ਕਿ ਜਿੱਥੇ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਕਿ ਉਥੇ ਹੀ ਇਸ ਗੱਲ ਦੀ ਵੀ ਘੋਖ ਕੀਤੀ ਜਾਵੇਗੀ ਕਿ ਜਥੇ ਵਿਚ ਭੇਜਣ ਲਈ ਇਸ ਬੀਬੀ ਦੀ ਸਿਫਾਰਿਸ਼ ਕਿਸ ਨੇ ਕੀਤੀ ਸੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀਆਂ ਸਿੱਖ ਜਥੇਬੰਦੀਆਂ ਤੱਕ ਵੀ ਪਹੁੰਚ ਕੀਤੀ ਜਾਵੇਗੀ ਤਾਂ ਜੋ ਬੀਬੀ ਨੂੰ ਵਾਪਿਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਉਕਤ ਬੀਬੀ ਦੇ ਪਰਿਵਾਰ ਦੀ ਹਰ ਸੰਭਵ ਮਦੱਦ ਕਰੇਗੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਸ ਤੋਂ ਬਾਅਦ ਪਾਕਿਸਤਾਨ ਭੇਜੇ ਜਾਣ ਵਾਲੇ ਜਥਿਆਂ ਬਾਰੇ ਸ਼੍ਰੋਮਣੀ ਕਮੇਟੀ ਹੋਰ ਵੀ ਸਖਤ ਨਿਯਮ ਬਣਾਵੇਗੀ ਅਤੇ ਪੂਰੀ ਜਾਂਚ ਤੋਂ ਬਾਅਦ ਹੀ ਜਥੇ ਵਿਚ ਜਾਣ ਦੀ ਇਜਾਜ਼ਤ ਦਿੱਤੀ ਜਾਇਆ ਕਰੇਗੀ।
ਦੱਸਣਯੋਗ ਹੈ ਕਿ ਐੱਸ. ਜੀ. ਪੀ. ਸੀ. ਵਲੋਂ ਵਿਸਾਖੀ ਮੌਕੇ ਪਾਕਿਸਤਾਨ ਭੇਜੇ ਗਏ ਸਿੱਖ ਜਥੇ 'ਚ ਹੁਸ਼ਿਆਰਪੁਰ ਦੀ ਰਹਿਣ ਵਾਲੀ ਕਿਰਨ ਬਾਲਾ ਵੀ ਪਾਕਿਸਤਾਨ ਚਲੀ ਗਈ ਸੀ। ਇਸ ਦੌਰਾਨ ਕਿਰਨ ਬਾਲਾ ਨੇ ਪਹਿਲਾਂ ਤਾਂ ਇਸਲਾਮ ਕਬੂਲ ਕੀਤਾ ਅਤੇ ਫਿਰ ਉਸ ਨੇ ਲਾਹੌਰ ਦੇ ਹੈਜਰਵਾਲ 'ਚ ਰਹਿਣ ਵਲੇ ਮੁਹੰਮਦ ਅਜ਼ੀਮ ਨਾਲ ਮੁਲਿਮ ਰੀਤੀ ਰਿਵਾਜ਼ਾ ਨਾਲ ਵਿਆਹ ਕਰ ਲਿਆ।
ਚੰਡੀਗੜ੍ਹ 'ਚ ਸ਼ਰਮਨਾਕ ਘਟਨਾ, ਹੋਟਲ 'ਚ ਔਰਤ ਨਾਲ ਬਲਾਤਕਾਰ
NEXT STORY