ਜਲੰਧਰ, (ਖੁਰਾਣਾ)- ਡਿਪਟੀ ਮੇਅਰ ਹਰਸਿਮਨਰਜੀਤ ਸਿੰਘ ਬੰਟੀ ਤੇ ਕੌਂਸਲਰ ਜਸਪਾਲ ਕੌਰ ਭਾਟੀਆ ਦੇ ਪਤੀ ਕਮਲਜੀਤ ਸਿੰਘ ਭਾਟੀਆ ਨੇ ਅੱਜ ਵਾਰਡ ਨੰ. 45 ਤੇ 74 ਦੇ ਮਨਜੀਤ ਨਗਰ, ਪੁਰਾਣਾ ਸ਼ਾਸਤਰੀ ਨਗਰ ਤੇ ਦਿਲਬਾਗ ਨਗਰ ਕਰਾਸਿੰਗ ਪੁਆਇੰਟ, ਸ਼ਾਸਤਰੀ ਨਗਰ ਆਦਿ ਦਾ ਦੌਰਾ ਕਰ ਕੇ ਨਿਗਮ ਅਧਿਕਾਰੀਆਂ ਨੂੰ ਮੌਕਾ ਵਿਖਾਇਆ ਤੇ ਸਾਫ-ਸਫਾਈ, ਸੀਵਰੇਜ ਤੇ ਸਟਰੀਟ ਲਾਈਟਾਂ ਦੀ ਵਿਵਸਥਾ ਸੁਚਾਰੂ ਕਰਨ ਲਈ ਕਿਹਾ। ਇਸ ਮੌਕੇ ਡਾ. ਸ਼੍ਰੀ ਕ੍ਰਿਸ਼ਨ, ਸਤਪਾਲ, ਸਤਿੰਦਰ ਸਿੰਘ ਤੇ ਹੋਰ ਨਿਗਮ ਅਧਿਕਾਰੀ ਮੌਜੂਦ ਸਨ।
ਸ਼੍ਰੀ ਭਾਟੀਆ ਨੇ ਕਿਹਾ ਕਿ ਜਲਦੀ ਹੀ ਇਸ ਇਲਾਕੇ ਨੂੰ ਸਮੱਸਿਆਵਾਂ ਤੋਂ ਮੁਕਤ ਕੀਤਾ ਜਾਵੇਗਾ ਤਾਂ ਜੋ ਇਹ ਵਾਰਡ ਮਾਡਲ ਵਾਰਡ ਬਣ ਸਕਣ। ਇਸ ਸਮੇਂ ਨਰਿੰਦਰ ਸਿੰਘ ਚੀਮਾ, ਜਸਵੀਰ ਥਾਪਾ, ਗੁਰਜੀਤ ਸਿੰਘ ਪੋਪਲੀ, ਜਤਿੰਦਰ ਬਾਂਸਲ, ਅਸ਼ਵਿਨੀ ਕੁਮਾਰ, ਸੰਨੀ ਅੱਤਰੀ, ਦਵਿੰਦਰ ਖਹਿਰਾ, ਗੌਰਵ ਅਰੋੜਾ, ਹਰਜਿੰਦਰ ਬਿੱਟੂ ਆਦਿ ਮੌਜੂਦ ਸਨ।
ਵੱਡੇ ਡਿਫਾਲਟਰਾਂ 'ਤੇ ਪੀ. ਐੱਨ. ਬੀ. ਨੇ ਕੱਸਿਆ ਸ਼ਿਕੰਜਾ ਨੀਲਾਮੀ 'ਤੇ ਲਾਈਆਂ 12 ਲੋਨ ਕੇਸਾਂ ਦੀਆਂ ਪ੍ਰਾਪਰਟੀਆਂ
NEXT STORY