ਜਲੰਧਰ(ਸੋਨੂੰ)— ਅਕਾਲੀ ਦਲ ਦੀ ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਐਤਵਾਰ ਨੂੰ ਜਲੰਧਰ 'ਚ ਪ੍ਰੈੱਸ ਵਾਰਤਾ ਕੀਤੀ। ਇਸ ਦੌਰਾਨ ਜਾਗੀਰ ਕੌਰ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਗੁਰਦੇਵ ਸਿੰਘ ਦੇਬੀ ਜੋ ਕਿ ਨਸ਼ਾ ਤਸਕਰੀ ਦੇ ਮਾਮਲੇ 'ਚ ਜੇਲ 'ਚ ਹੈ, ਉਹ ਉਸ ਦੇ ਕਾਫੀ ਨੇੜੇ ਹੈ। ਇਨ੍ਹਾਂ ਦੇ ਆਪਸ 'ਚ ਪਰਿਵਾਰਕ ਸੰਬੰਧ ਹਨ। ਦੇਬੀ ਨੂੰ 20 ਸਾਲ ਦੀ ਸਜ਼ਾ ਹੋਈ ਹੈ। ਜਦੋਂ ਦੇਬੀ ਫੜਿਆ ਗਿਆ ਤਾਂ ਖਹਿਰਾ ਅਤੇ ਦੇਬੀ 'ਚ 65 ਕਾਲਾਂ ਹੋਈਆਂ।
ਇਸ ਤੋਂ ਇਲਾਵਾ ਹੋਰ ਲੋਕਾਂ ਨਾਲ ਗੱਲਬਾਤ ਹੋਈ। ਕਾਂਗਰਸ ਸਰਕਾਰ ਅੱਜ ਵੀ ਖਹਿਰਾ ਨੂੰ ਬਚਾ ਰਹੀ ਹੈ। ਖਹਿਰਾ ਦੇ ਵਿਦੇਸ਼ 'ਚ ਵੀ ਕਈ ਜਗ੍ਹਾ 'ਤੇ ਨਸ਼ਾ ਤਸਕਰੀ ਦੇ ਨਾਲ ਸੰਬੰਧ ਹਨ। ਪੰਜਾਬ 'ਚ ਵਿਰੋਧੀ ਪੱਖ ਦੇ ਨੇਤਾ ਵੀ ਨਸ਼ੇ ਦੇ ਕਿੰਗਪਿਨ ਹਨ। ਬੀਬੀ ਨੇ ਸੁਖਪਾਲ ਖਹਿਰਾ ਦੀ ਅਸਤੀਫੇ ਦੀ ਮੰਗ ਕੀਤੀ। ਜਾਗੀਰ ਕੌਰ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਜੋ ਹਰ ਨੇਤਾ ਨੂੰ ਛੋਟੀ ਜਿਹੀ ਗੱਲ 'ਤੇ ਨੈਤਿਕਤਾ ਦੇ ਤੌਰ 'ਤੇ ਅਸਤੀਫੇ ਦੀ ਮੰਗ ਕਰ ਰਹੇ ਹਨ, ਹੁਣ ਖੁਦ ਅਸਤੀਫਾ ਕਿਉਂ ਨਹੀਂ ਦਿੰਦੇ।
ਨੌਜਵਾਨ ਨੂੰ ਜ਼ਿਆਦਾ ਨਸ਼ਾ ਦੇ ਕੇ ਮਾਰਨ ਵਾਲੇ ਵਿਅਕਤੀਆਂ ਵਿਰੁੱਧ ਕੇਸ ਦਰਜ, ਇਕ ਗ੍ਰਿਫਤਾਰ
NEXT STORY