ਅੰਮ੍ਰਿਤਸਰ— ਅਕਾਲੀ ਨੇਤਾ ਬਿਕਰਮ ਮਜੀਠੀਆ ਵੱਲੋਂ ਦਰਜ ਕੀਤੇ ਮਾਣਹਾਨੀ ਕੇਸ ਦੀ ਸੁਣਵਾਈ ਲਈ ਮੰਗਲਵਾਰ ਨੂੰ ਆਪ ਨੇਤਾ ਸੰਜੇ ਸਿੰਘ ਤੇ ਮਜੀਠੀਆ ਅੰਮਿਰਤਸਰ ਕੋਰਟ ਪੁੱਜੇ। ਇਸ ਦੌਰਾਨ ਬਿਕਰਮ ਮਜੀਠੀਆ ਨੇ ਕਿਹਾ ਕਿ ਆਪ ਨੇਤਾਵਾਂ ਦੀ ਅਦਾਲਤ ਸਾਹਮਣੇ ਬੋਲਤੀ ਬੰਦ ਹੋ ਜਾਂਦੀ ਹੈ ਤੇ ਉਹ ਸਭ ਆਪਣੀ ਜਾਨ ਬੱਚਾ ਕੇ ਭੱਜ ਰਹੇ ਹਨ।
ਉਧਰ ਸੰਜੈ ਸਿੰਘ ਨੇ ਮਜੀਠੀਆ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਅਦਾਲਤ 'ਤੇ ਪੂਰਾ ਭਰੋਸਾ ਹੈ ਤੇ ਸੱਚ ਸਾਰਿਆਂ ਦੇ ਸਾਹਮਣੇ ਆਵੇਗਾ। ਦੱਸਣਯੋਗ ਹੈ ਕਿ ਮਜੀਠੀਆ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਰ, ਸੰਜੇ ਸਿੰਘ ਤੇ ਅਸ਼ੀਸ਼ ਖੇਤਾਨ 'ਤੇ ਦੋਸ਼ ਲਾਏ ਸਨ ਕਿ ਵਿਧਾਨਸਭਾ ਚੋਣਾਂ ਦੌਰਾਨ ਇਨ੍ਹਾਂ ਨੇ ਵੱਖ-ਵੱਖ ਥਾਵਾਂ 'ਤੇ ਦਿੱਤੇ ਆਪਣੇ ਭਾਸ਼ਣਾ 'ਚ ਨਸ਼ੇ ਵੇਚਣ ਦੇ ਝੂਠੇ ਇਲਜ਼ਾਮ ਲਗਾ ਉਨ੍ਹਾਂ ਦਾ ਅਕਸ ਖਰਾਬ ਕੀਤਾ ਸੀ, ਜਿਸ ਨੂੰ ਲੈ ਕੇ ਮਜੀਠੀਆ ਨੇ ਇਨ੍ਹਾਂ ਨੇਤਾਵਾਂ 'ਤੇ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਸੀ।
ਕੈਪਟਨ ਦੀ ਘਰ-ਘਰ ਨੌਕਰੀ ਦੀ ਆਪਣੇ ਸ਼ਹਿਰ 'ਚ ਨਿਕਲੀ ਹਵਾ! (ਵੀਡੀਓ)
NEXT STORY