ਬਟਾਲਾ (ਸੈਂਡੀ/ਕਲਸੀ) : ਸ਼੍ਰੋਮਣੀ ਅਕਾਲੀ ਦਲ ਬਾਦਲ 'ਚ ਮਾਝੇ ਦੇ ਜਰਨੈਲ ਮੰਨੇ ਜਾਂਦੇ ਬਿਕਰਮ ਸਿੰਘ ਮਜੀਠੀਆ ਨੇ ਜਿੱਥੇ ਬੀਤੇ ਕੱਲ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਅਤੇ ਜ਼ਿਲਾ ਪ੍ਰਧਾਨ ਸੁਖਜਿੰਦਰ ਸਿੰਘ ਰੰਧਾਵਾ ਨੂੰ ਟਵੀਟ ਕਰਕੇ ਲਲਕਾਰਿਆ ਸੀ ਉਥੇ ਅੱਜ ਦੂਜੇ ਦਿਨ ਵੀ ਉਨ੍ਹਾਂ ਦੇ ਤੱਤੇ ਸਿਆਸੀ ਤੇਵਰ ਠੰਡੇ ਨਹੀਂ ਪਏ ਅਤੇ ਉਨ੍ਹਾਂ ਸੁਖਬੀਰ ਬਾਦਲ ਦੀ ਜਬਰ ਵਿਰੋਧੀ ਰੈਲੀ ਦੌਰਾਨ ਬਟਾਲਾ ਦੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ 'ਤੇ ਖੂਬ ਟੋਟਕੇ ਕੱਸੇ। ਉਨ੍ਹਾਂ ਜਿੱਥੇ ਮੌਜੂਦਾ ਕਾਂਗਰਸ ਦੇ 4 ਮਹੀਨੇ ਦੇ ਰਾਜ ਨੂੰ ਇਕ ਵੱਡਾ ਫੇਲੀਅਰ ਦੱਸਿਆ। ਉਥੇ ਜ਼ਿਆਦਾਤਰ ਸੂਈ ਸੇਖੜੀ 'ਤੇ ਹੀ ਰੱਖੀ।
ਮਜੀਠੀਆ ਨੇ ਕੀ-ਕੀ ਕਿਹਾ ਸੇਖੜੀ ਬਾਰੇ
ਲੱਗਦਾ ਹੈ, ਕਿ ਮਜੀਠੀਆ ਮਾਝੇ 'ਚ ਆਪਣੀ ਧਾਕ ਨੂੰ ਬਰਕਰਾਰ ਰੱਖਣ ਲਈ ਚੁਣ-ਚੁਣ ਕੇ ਕਾਂਗਰਸੀਆਂ 'ਤੇ ਵਾਰ ਕਰ ਰਹੇ ਹਨ। ਉਹ ਸੇਖੜੀ ਜਿਨ੍ਹਾਂ ਬਾਰੇ ਅਕਾਲੀ ਸਰਕਾਰ ਵੇਲੇ ਸੁਖਬੀਰ ਬਾਦਲ ਅਤੇ ਮਜੀਠੀਆ ਦਾ ਕਰੀਬੀ ਹੋਣ ਦੀ ਖੂਬ ਚਰਚਾ ਰਹੀ ਸੀ ਨੂੰ ਅੱਜ ਮਜੀਠੀਆ ਨੇ ਆੜੇ ਹੱਥੀਂ ਲਿਆ। ਉਨ੍ਹਾਂ ਟੋਟਕਾ ਕੱਸਦੇ ਹੋਏ ਕਿਹਾ ਕਿ ਕਿੱਥੇ ਗਿਆ ਤੁਹਾਡਾ ਅਸ਼ਵਨੀ ਸੇਖੜੀ, ਜਿਹੜਾ ਡਿਪਟੀ ਸੀ.ਐਮ ਬਣਨ ਦੇ ਸੁਪਨੇ ਸੰਜੋਈ ਬੈਠਾ ਸੀ। ਉਨ੍ਹਾਂ ਬਟਾਲਾ 'ਚ ਇਤਿਹਾਸ ਰਚਨ ਵਾਲੇ ਮੌਜੂਦਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਅਤੇ ਦਿਨ ਰਾਤ ਇਕ ਕਰਕੇ ਅਕਾਲੀ ਦਲ ਨੂੰ ਜਤਾਉਣ ਵਾਲੇ ਬਲਬੀਰ ਸਿੰਘ ਬਿੱਟੂ ਸਮੇਤ ਮੌਜੂਦ ਅਕਾਲੀ ਆਗੂਆਂ ਅਤੇ ਵਰਕਰਾਂ ਨੂੰ ਕਿਹਾ ਕਿ ਤਕੜੇ ਹੋ ਜਾਓ, ਰਾਜ ਆਉਂਦੇ ਜਾਂਦੇ ਹਨ ਅਤੇ ਜੇਕਰ ਡੀਂਗਾ ਮਾਰਨ ਵਾਲਾ ਸੇਖੜੀ ਕਿਸੇ ਵੀ ਵਰਕਰ ਨਾਲ ਧੱਕਾ ਕਰਦਾ ਹੈ, ਤਾਂ ਉਸ ਦੀ ਧੋਣ ਨੱਪ ਦਿਓ ਅਤੇ ਵੱਡੀ ਗਿਣਤੀ 'ਚ ਇਕੱਠੇ ਹੋ ਕਿ ਸੇਖੜੀ ਕਾਲਜ ਮੂਹਰੇ ਬੈਠ ਜਾਇਓ। ਉਨ੍ਹਾਂ ਕਿਹਾ ਕਿ ਸੇਖੜੀ ਕੋਲੋਂ ਡਰਿਓ ਨਾ ਕਿਉਂਕਿ ਉਹ ਕੋਈ ਦੁੱਧ ਨਹਾਤਾ ਨਹੀਂ ਹੈ ਅਤੇ ਕਥਿਤ ਤੌਰ 'ਤੇ ਪੈਸਾ ਦਾ ਭੁੱਖਾ ਨੇਤਾ ਹੋਣ ਕਰਕੇ ਹੀ ਅਨੇਕਾਂ ਵਜੀਫੇ ਹੜੱਪ ਗਿਆ ਸੀ। ਇਸ ਲਈ ਉਸ ਦੀ ਇੱਟ ਦਾ ਜਵਾਬ ਪੱਥਰ ਨਾਲ ਦਿਓ ਤਾਂ ਜੋ ਬਾਕੀ ਹਲਕਿਆਂ ਦੇ ਕਾਂਗਰਸੀਆ ਨੂੰ ਕੰਨ ਹੋ ਜਾਣ।
ਜਦੋਂ ਮਜੀਠੀਆ ਦੀ ਫਿਸਲੀ ਜ਼ਬਾਨ
ਬਟਾਲਾ 'ਚ ਮਜੀਠੀਆ ਨੇ ਕਿਹਾ ਕਿ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੀ ਬੜ੍ਹਕ ਨੂੰ ਫਿੱਕੀ ਕਰਦਿਆਂ 'ਬੰਟੀ-ਬਬਲੀ' (ਨਵਜੋਤ ਸਿੰਘ ਸਿੱਧੂ ਅਤੇ ਮਨਪ੍ਰੀਤ ਸਿੰਘ ਬਾਦਲ) ਸੂਬੇ 'ਚ ਇਕ ਤਰਫਾ ਰਾਜ ਰਹੇ ਹਨ। ਜਦੋਂ ਉਹ ਉਕਤ ਦੋਵਾਂ ਆਗੂਆਂ ਬਾਰੇ ਬੇਬਾਕ ਬੋਲ ਰਹੇ ਸਨ ਤਾਂ ਮਜੀਠੀਆ ਦਾ ਆਪਣੇ ਜਜ਼ਬਾਤਾਂ 'ਤੇ ਕਾਬੂ ਨਾ ਰਿਹਾ ਅਤੇ ਜਿਓਂ ਹੀ ਉਨ੍ਹਾਂ ਦੀ ਜ਼ੁਬਾਨ ਫਿਸਲੀ, ਤਾਂ ਮੂੰਹ ਚੋਂ 'ਬੰਟੀ-ਬੱਬਲੀ' ਬਾਰੇ ਗਾਲ੍ਹ ਵਰਗਾ ਸ਼ਬਦ ਨਿਕਲ ਗਿਆ।
ਕਾਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ 'ਚ ਦੋ ਬੱਚੇ ਜ਼ਖਮੀ
NEXT STORY