ਚੰਡੀਗੜ੍ਹ(ਪਰਾਸ਼ਰ)- ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੱਧੂ, ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ ਪੰਜਾਬ ਅਤੇ ਹਰਿਆਣਾ ਕੋਰਟ ਵਲੋਂ ਲਿਫਾਫਾ-ਬੰਦ ਕੀਤੀ ਐਸ.ਟੀ.ਐਫ ਰਿਪੋਰਟ ਨੂੰ ਜਾਰੀ ਕਰਨ ਲਈ ਐਫ.ਆਈ.ਆਰ ਦਰਜ ਕਰਨ ਦੀ ਮੰਗ ਕੀਤੀ ਹੈ। ਮਜੀਠੀਆ ਨੇ ਸਿੱਧੂ ਜੋੜੀ ਦੁਆਰਾ ਕੀਤੀ ਪ੍ਰੈੱਸ ਕਾਨਫਰੰਸ ਦੀ ਇਕ ਵੀਡਿਓ ਵਿਖਾ ਕੇ ਪੁੱਛਿਆ ਕਿ ਨਵਜੋਤ ਕੌਰ ਸਿੱਧੂ ਨੇ ਕਿਸ ਹੈਸੀਅਤ ਵਿਚ ਸਿੱਧੂ ਟੀਮ ਵਲੋਂ ਬਣਾਈ ਮਨਘੜਤ ਅਤੇ ਝੂਠੀ ਰਿਪੋਰਟ ਫੜੀ ਹੋਈ ਹੈ। ਉਨ੍ਹਾ ਨੇ ਇਹ ਵੀ ਪੁੱਛਿਆ ਕਿ ਉਨ੍ਹਾਂ ਨੇ ਕਿਸ ਹੈਸੀਅਤ ਵਿਚ ਇਹ ਰਿਪੋਰਟ ਹਾਸਿਲ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਕੋਈ ਤੁਕ ਨਹੀਂ ਬਣਦੀ ਕਿ ਇਕ ਲਿਫਾਫਾ-ਬੰਦ ਰਿਪੋਰਟ, ਜਿਸ ਨੂੰ ਹਾਈਕੋਰਟ ਦੀਆਂ ਹਦਾਇਤਾਂ ਉਤੇ ਦੁਬਾਰਾ ਬੰਦ ਕੀਤਾ ਗਿਆ ਹੋਵੇ, ਨੂੰ ਕਿਸੇ ਵੀ ਸਰਕਾਰੀ ਅਹੁਦੇ ਉੱਤੇ ਨਾ ਬੈਠੀ ਔਰਤ ਅਤੇ ਇਸ ਦਸਤਾਵੇਜ਼ ਨੂੰ ਹਾਸਿਲ ਕਰਨ ਦੀ ਤਾਕਤ ਨਾ ਰੱਖਣ ਵਾਲਾ ਬੰਦਾ ਚੁੱਕੀ ਫਿਰੇ। ਸਿਰਫ ਕੇਸ ਦਰਜ ਕਰਕੇ ਕੀਤੀ ਜਾਂਚ ਹੀ ਇਸ ਸਾਰੀ ਸਾਜ਼ਿਸ਼ ਅਤੇ ਇਸ ਨਾਲ ਜੁੜੇ ਲੋਕਾਂ ਦੇ ਚਿਹਰਿਆਂ ਨੂੰ ਨੰਗਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਜਿਥੋਂ ਤਕ ਉਨ੍ਹਾਂ ਦਾ ਸੰਬੰਧ ਹੈ, ਸਾਰੇ ਤੱਥ ਬਿਲਕੁੱਲ ਸਪੱਸ਼ਟ ਹਨ। ਮੇਰਾ ਅਕਸ ਖਰਾਬ ਕਰਨ ਲਈ ਸਿੱਧੂ ਐਂਡ ਸੰਨਜ਼ ਦਾ ਟੋਲਾ ਇਕੱਠਾ ਹੋ ਗਿਆ ਹੈ।
ਐਸ.ਟੀ.ਐਫ ਦੀ ਰਿਪੋਰਟ ਦੇ ਲੀਕ ਹੋਣ ਦੀ ਘਟਨਾ ਨੂੰ ਇਕ ਗੰਭੀਰ ਅਪਰਾਧਿਕ ਮਾਣਹਾਨੀ ਕਰਾਰ ਦਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ ਇਹ ਮਾਮਲਾ ਇਕ ਬਹੁਤ ਵੱਡੀ ਸਾਜ਼ਿਸ਼ ਪ੍ਰਤੀਤ ਹੁੰਦਾ ਹੈ, ਜਿਸ ਵਿਚ ਨਿਆਂਇਕ ਪ੍ਰਕਿਰਿਆ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਕਦੇ ਨਹੀਂ ਸੁਣਿਆ ਕਿ ਹਾਈ ਕੋਰਟ ਦੇ ਹੁਕਮਾਂ ਉੱਤੇ ਸੀਲ ਕੀਤੀ ਹੋਈ ਇਕ ਰਿਪੋਰਟ ਅਣਅਧਿਕਾਰਤ ਵਿਅਕਤੀਆਂ ਦੇ ਹੱਥਾਂ ਵਿਚ ਚਲੀ ਗਈ ਹੈ। ਮਜੀਠੀਆ ਨੇ ਕਿਹਾ ਕਿ ਐਸ.ਟੀ.ਐਫ. ਮੁਖੀ ਏ. ਡੀ. ਜੀ. ਪੀ. ਹਰਪ੍ਰੀਤ ਸਿੰਘ ਸਿੱਧੂ ਨਾਲ ਉਨ੍ਹਾਂ ਦੀ ਪੁਰਾਣੀ ਪਰਿਵਾਰਕ ਖੁੰਦਕ ਚਲ ਰਹੀ ਹੈ। ਇਸ ਪੋਰਟ ਰਾਹੀਂ ਏ. ਡੀ.ਜੀ.ਪੀ. ਨੇ ਮਜੀਠੀਆ ਪਰਿਵਾਰ ਨਾਲ ਆਪਣੀ ਰੰਜਿਸ਼ ਕੱਢੀ ਹੈ।
1 ਕਰੋੜ 61 ਲੱਖ 83 ਹਜ਼ਾਰ ਰੁਪਏ ਖਰਚ ਕਰ ਕੇ ਪਿੰਡਾਂ 'ਚ ਬਣਾਏ ਜਾ ਰਹੇ ਹਨ 26 ਪਾਰਕ : ਡੀ. ਸੀ.
NEXT STORY