ਲੁਧਿਆਣਾ (ਮਹਿਰਾ)-ਪੰਜਾਬ ਦੇ ਸਾਬਕਾ ਰੈਵੇਨਿਊ ਮਨਿਸਟਰ ਬਿਕਰਮ ਸਿੰਘ ਮਜੀਠੀਆ ਵੱਲੋਂ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸਾਬਕਾ ਮੁਖੀ ਸੰਜੇ ਸਿੰਘ ਖਿਲਾਫ ਕੀਤੇ ਗਏ ਮਾਣਹਾਨੀ ਦੇ ਕੇਸ ਵਿਚ ਸੰਜੇ ਸਿੰਘ ਨੂੰ ਉਸ ਸਮੇਂ ਝਟਕਾ ਲੱਗਾ, ਜਦੋਂ ਅਦਾਲਤ ਵਿਚ ਉਸ ਵੱਲੋਂ ਈ. ਡੀ. ਦੇ ਜਗਦੀਸ਼ ਭੋਲਾ ਨਾਲ ਸਬੰਧਤ ਰਿਕਾਰਡ ਨੂੰ ਤਲਬ ਕਰਨ ਦੀ ਲਾਈ ਗਈ ਅਰਜ਼ੀ ਨੂੰ ਰੱਦ ਕਰ ਦਿੱਤਾ।
ਸੰਜੇ ਸਿੰਘ ਨੇ ਜਗਜੀਤ ਸਿੰਘ ਦੀ ਅਦਾਲਤ ਵਿਚ ਦਾਖਲ ਹੋ ਕੇ ਆਪਣੀ ਅਰਜ਼ੀ ਵਿਚ ਈ. ਡੀ. ਜਲੰਧਰ ਦੇ ਸਾਰੇ ਉਸ ਰਿਕਾਰਡ ਨੂੰ ਅਦਾਲਤ 'ਚ ਤਲਬ ਕਰਨ ਦੀ ਮੰਗ ਕੀਤੀ ਸੀ, ਜਿਸ ਵਿਚ ਵਿਭਾਗ ਨੇ ਜਗਦੀਸ਼ ਸਿੰਘ ਉਰਫ ਭੋਲਾ, ਜਗਜੀਤ ਸਿੰਘ ਚਾਹਲ, ਮਨਿੰਦਰ ਸਿੰਘ ਔਲਖ ਉਰਫ ਬਿੱਟੂ ਔਲਖ ਦੇ ਬਿਆਨ ਕਲਮਬੱਧ ਕੀਤੇ ਸਨ। ਉਸ ਮੁਤਾਬਕ ਈ. ਡੀ. ਵਲੋਂ 6000 ਕਰੋੜ ਰੁਪਏ ਦੇ ਮਨੀ ਲਾਂਡਿੰ੍ਰਗ ਅਤੇ ਡਰੱਗ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਪਰੋਕਤ ਰਿਕਾਰਡ ਅਦਾਲਤ ਵਿਚ ਪੇਸ਼ ਹੋਣਾ ਅਤਿਜ਼ਰੂਰੀ ਹੈ।
ਦੂਜੇ ਪਾਸੇ ਮਜੀਠੀਆ ਦੇ ਵਕੀਲ ਨੇ ਉਪਰੋਕਤ ਅਰਜ਼ੀ ਨੂੰ ਖਾਰਿਜ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਉਪਰੋਕਤ ਅਰਜ਼ੀ ਕੇਸ ਨੂੰ ਲਟਕਾਉਣ ਦੀ ਨੀਅਤ ਨਾਲ ਦਾਖਲ ਕੀਤੀ ਗਈ ਹੈ। ਇਸ ਲਈ ਇਸ ਨੂੰ ਖਾਰਿਜ ਕੀਤਾ ਜਾਵੇ। ਅਦਾਲਤ ਨੇ ਉਪਰੋਕਤ ਅਰਜ਼ੀ ਨੂੰ ਖਾਰਿਜ ਕਰਦੇ ਹੋਏ ਕੇਸ ਦੀ ਅਗਲੀ ਸੁਣਵਾਈ 20 ਸਤੰਬਰ 'ਤੇ ਪਾ ਦਿੱਤੀ ਹੈ। ਅਦਾਲਤ ਵੱਲੋਂ ਇਸ ਦਿਨ ਸੰਜੇ ਸਿੰਘ ਵੱਲੋਂ ਲਾਈ ਗਈ ਇਕ ਹੋਰ ਅਰਜ਼ੀ, ਜਿਸ ਵਿਚ ਸਾਰੇ ਗਵਾਹਾਂ 'ਤੇ ਇਕੱਠੇ ਇਕ ਦਿਨ ਵਿਚ ਕ੍ਰਾਸ ਕਰਨ ਦੀ ਮੰਗ ਕੀਤੀ ਹੈ, 'ਤੇ ਬਹਿਸ ਸੁਣੀ ਜਾਵੇਗੀ। ਅੱਜ ਦੀ ਸੁਣਵਾਈ ਦੌਰਾਨ ਸੰਜੇ ਸਿੰਘ ਅਦਾਲਤ ਵਿਚ ਪੇਸ਼ ਨਹੀਂ ਹੋਏ ਅਤੇ ਉਨ੍ਹਾਂ ਵੱਲੋਂ ਲਾਈ ਗਈ ਹਾਜ਼ਰੀ ਮੁਆਫੀ ਦੀ ਅਰਜ਼ੀ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ। ਵਰਣਨਯੋਗ ਹੈ ਕਿ ਮਜੀਠੀਆ ਨੇ ਸੰਜੇ ਸਿੰਘ 'ਤੇ ਉਸ ਦੀ ਆਮ ਆਦਮੀ ਪਾਰਟੀ ਦੀ ਮੋਗਾ ਰੈਲੀ 'ਤੇ ਸਟੇਜ ਤੋਂ ਬੋਲਦੇ ਹੋਏ ਉਸ ਨੂੰ ਡਰੱਗ ਮਾਫੀਆ ਕਿਹਾ ਸੀ, ਜਿਸ ਨਾਲ ਉਸ ਦੇ ਅਕਸ ਨੂੰ ਨੁਕਸਾਨ ਪੁੱਜਾ।
ਕਿਥੋਂ ਆਈ ਓਹ ਚਿੱਠੀ ਗੁੰਮਨਾਮ..... ਲੰਮੇ ਇੰਤਜ਼ਾਰ ਤੋਂ ਬਾਅਦ ਜ਼ਬਰਦਸਤ ਅੰਜਾਮ(ਵੀਡੀਓ)
NEXT STORY