ਤਰਨਤਾਰਨ-ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਨਿਸ਼ਾਨੇ 'ਤੇ ਲੈਂਦਿਆ ਉਨ੍ਹਾਂ 'ਤੇ ਕਈ ਨਿਜੀ ਵਾਰ ਕੀਤੇ। ਤਰਨਤਾਰਨ ਦੇ ਖਡੂਰ ਸਾਹਿਬ ਹਲਕਾ 'ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਸਵੇਰ ਤੋਂ ਹੀ ਸ਼ਰਾਬ ਦੇ ਪੈੱਗ ਲਗਾਉਣ ਲੱਗ ਜਾਂਦੇ ਹਨ ਅਤੇ ਆਪਣੇ ਪਰਿਵਾਰ ਨੂੰ ਵੀ ਨਹੀਂ ਸੰਭਾਲ ਸਕਦੇ, ਅਜਿਹੇ 'ਚ ਉਹ ਪੰਜਾਬ ਨੂੰ ਕੀ ਸੰਭਾਲਣਗੇ।
ਮਜੀਠੀਆ ਨੇ ਕਿਹਾ ਕਿ ਸ. ਭਗਤ ਸਿੰਘ ਦੀ ਪੱਗ ਬੰਨ੍ਹ ਕੇ ਭਗਵੰਤ ਮਾਨ ਝੂਠ ਵੀ ਬੋਲਦੇ ਹਨ। ਭਗਵੰਤ ਮਾਨ ਨੇ ਇਸ ਬਾਰੇ ਬੋਲਦਿਆਂ ਕਿਹਾ ਮਜੀਠੀਆ ਖੁਦ ਵਿਧਾਨ ਸਭਾ 'ਚ ਅਭੱਦਰ ਭਾਸ਼ਾ ਬੋਲ ਕੇ ਲੋਕਤੰਤਰ ਦੇ ਖਿਲਾਫ ਚਲੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਕਿਸੇ 'ਤੇ ਉਂਗਲੀ ਚੁੱਕਣ ਦਾ ਕੋਈ ਹੱਕ ਨਹੀਂ ਹੈ। ਮਜੀਠੀਆ ਵਲੋਂ ਕੀਤੇ ਨਿਜੀ ਹਮਲਿਆਂ ਨੂੰ ਗਲਤ ਦੱਸਦਿਆਂ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਉਨ੍ਹਾਂ 'ਤੇ ਅਜਿਹੇ ਹਮਲੇ ਕਰਨੇ ਬੰਦ ਕਰ ਦੇਣ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਕੈਪਟਨ ਤੋਂ ਡਰੇ ਅਕਾਲੀ ਨੇਤਾ ਫੈਲਾ ਰਹੇ ਨੇ ਇਸ ਤਰ੍ਹਾਂ ਦੀਆਂ ਅਫਵਾਹਾਂ
NEXT STORY