ਫਗਵਾੜਾ (ਜਲੋਟਾ) — ਫਗਵਾੜਾ ਦੇ ਪੀਪਾਰੰਗੀ ਇਲਾਕੇ 'ਚ ਵਾਰਡ ਨੰਬਰ-24 ਦੇ ਭਾਜਪਾ ਕਾਊਂਸਲਰ ਅਮਰਜੀਤ ਸਿੰਘ ਕੁੱਕੀ ਤੇ ਉਸ ਦੇ ਸਕੇ ਭਰਾ ਪਰਮਜੀਤ ਦੇ ਨਾਲ ਉਸ ਦੇ ਗੁਆਂਢ 'ਚ ਰਹਿੰਦੇ ਲੋਕਾਂ ਵਲੋਂ ਕੀਤੀ ਗਈ ਕੁੱਟਮਾਰ ਦੇ ਮਾਮਲੇ 'ਚ ਪੁਲਸ ਥਾਣਾ ਸਿਟੀ ਵਲੋਂ ਕਰੀਬ ਅੱਧਾ ਦਰਜਨ ਦੋਸ਼ੀਆਂ ਦੇ ਖਿਲਾਫ ਵੱਖ-ਵੱਖ ਕਾਨੂੰਨੀ ਧਾਰਾਵਾਂ ਦੇ ਤਹਿਤ ਕੇਸ ਰਜਿਸਟਰ ਕਰਨ ਦੀ ਸੂਚਨਾ ਮਿਲੀ ਹੈ।
ਜਾਣਕਾਰੀ ਮੁਤਾਬਕ ਪੁਲਸ ਨੇ ਪੀੜਤ ਪਰਮਜੀਤ ਸਿੰਘ ਦੇ ਬਿਆਨ ਨੂੰ ਆਧਾਰ ਬਣਾ ਕੇ ਉਸ ਦੇ ਗੁਆਂਢ 'ਚ ਰਹਿੰਦੇ ਦੋਸ਼ੀ ਅਸ਼ੋਕ ਕੁਮਾਰ ਤੇ ਉਸ ਦੇ ਕਰੀਬ ਪੰਜ ਅਣਪਛਾਤੇ ਸਾਥੀਆਂ ਦੇ ਵਿਰੁੱਧ ਧਾਰਾ 323, 324, 506, 148, 149 ਆਈ. ਪੀ. ਸੀ. ਦੇ ਤਹਿਤ ਕੇਸ ਰਜਿਸਟਰ ਕਰ ਲਿਆ ਹੈ। ਸਮਾਚਾਰ ਲਿਖੇ ਜਾਣ ਤਕ ਪੁਲਸ ਨੇ ਮਾਮਲੇ 'ਚ ਸ਼ਾਮਲ ਕਿਸੇ ਵੀ ਦੋਸ਼ੀ ਨੂੰ ਗ੍ਰਿ੍ਰਫਤਾਰ ਨਹੀਂ ਕੀਤਾ ਹੈ, ਹਾਲਾਕਿ ਪੁਲਸ ਵਲੋਂ ਦਾਅਵਾ ਇਹ ਹੋ ਰਿਹਾ ਹੈ ਕਿ ਸਾਰੇ ਦੋਸ਼ੀ ਜਲਦ ਗ੍ਰਿਫਤਾਰ ਕਰ ਲਏ ਜਾਣਗੇ। ਪੁਲਸ ਜਾਂਚ ਕਰ ਰਹੀ ਹੈ।
ਆਂਗਣਵਾੜੀ ਵਰਕਰਾਂ ਨੇ ਧਰਨਾ ਲਗਾ ਕੇ ਕੈਪਟਨ ਸਰਕਾਰ ਦਾ ਕੀਤਾ ਪਿੱਟ ਸਿਆਪਾ
NEXT STORY