ਪੁਰਾਣੇ ਉਮੀਦਵਾਰਾਂ 'ਤੇ ਹੀ ਦਾਅ ਚੱਲੇਗੀ ਭਾਜਪਾ, ਅੱਜ ਸ਼ਾਮ ਨੂੰ ਜਾਰੀ ਹੋ ਸਕਦੀ ਹੈ ਸੂਚੀ

You Are HerePunjab
Wednesday, January 11, 2017-2:07 PM
ਜਲੰਧਰ : ਪੰਜਾਬ 'ਚ 4 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਸਿਆਸੀ ਦਲ ਮੈਦਾਨ 'ਚ ਹਨ ਪਰ ਭਾਜਪਾ ਇਕ ਅਜਿਹੀ ਪਾਰਟੀ ਹੈ, ਜਿਸ ਨੇ ਅਜੇ ਤੱਕ ਸੂਬੇ 'ਚ ਆਪਣੇ ਹਿੱਸੇ ਵਾਲੀਆਂ ਸਾਰੀਆਂ 23 ਸੀਟਾਂ 'ਚੋਂ ਕਿਸੇ ਇਕ 'ਤੇ ਵੀ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਦੂਜੇ ਪਾਸੇ ਦਿੱਲੀ 'ਚ ਪਾਰਲੀਮੈਂਟਰੀ ਕਮੇਟੀ ਦੀ ਮੀਟਿੰਗ ਚੱਲ ਰਹੀ ਹੈ ਅਤੇ ਸੂਤਰਾਂ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਭਾਜਪਾ ਜ਼ਿਆਦਾਤਰ ਆਪਣੇ ਪੁਰਾਣੇ ਉਮੀਦਵਾਰਾਂ ਨੂੰ ਹੀ ਮੈਦਾਨ 'ਚ ਉਤਾਰੇਗੀ। ਅੰਮ੍ਰਿਤਸਰ ਪੂਰਬੀ ਤੋਂ ਕਿਸੇ ਫਿਲਮੀ ਸਟਾਰ ਨੂੰ ਉਤਾਰੇ ਜਾਣ ਦੀ ਵੀ ਗੱਲ ਕਹੀ ਜਾ ਰਹੀ ਹੈ। ਭਗਤ ਚੂਨੀ ਲਾਲ ਅਤੇ ਮਦਨ ਮੋਹਨ ਮਿੱਤਲ ਦੇ ਬੇਟਿਆਂ ਨੂੰ ਟਿਕਟ ਮਿਲਣ ਦੀ ਉਮੀਦ ਹੈ। ਦੱਸਿਆ ਜਾ ਰਿਹਾ ਹੈ ਕਿ ਭਾਜਪਾ ਉਮੀਦਵਾਰਾਂ ਦੀ ਸੂਚੀ ਸ਼ਾਮ ਨੂੰ 7.30 ਵਜੇ ਤੱਕ ਆ ਸਕਦੀ ਹੈ।
ਇਹ ਹਨ ਪਾਰਟੀ ਦੇ ਸੰਭਾਵਿਤ ਉਮੀਦਵਾਰ
ਸੁਜਾਨਪੁਰ ਦਿਨੇਸ਼ ਬੱਬੂ
ਪਠਾਨਕੋਟ ਅਸ਼ਵਨੀ ਸ਼ਰਮਾ
ਭੋਆ ਸੀਮਾ ਕੁਮਾਰੀ
ਮੁਕੇਰੀਆਂ ਅਰੁਣੇਸ਼ ਸ਼ਾਕਰ
ਦਸੂਹਾ ਸੁਖਜੀਤ ਕੌਰ ਸਾਹੀ
ਹੁਸ਼ਿਆਰਪੁਰ ਤੀਕਸ਼ਣ ਸੂਦ
ਫਗਵਾੜਾ ਸੋਮ ਪ੍ਰਕਾਸ਼ ਜਾਂ ਮੋਹਨ ਲਾਲ
ਆਨੰਦਪੁਰ ਸਾਹਿਬ ਅਰਵਿੰਦ ਮਿੱਤਲ ਜਾਂ ਰਾਕੇਸ਼ ਚੌਧਰੀ
ਅਬੋਹਰ ਅਜੇ ਫਾਈਨਲ ਨਹੀਂ
ਰਾਜਪੁਰਾ ਸਵ. ਰਾਜਖੁਰਾਣਾ ਦੀ ਪਤਨੀ ਜਾਂ ਬੇਟਾ
ਅਬੋਹਰ ਅਜੇ ਤੈਅ ਨਹੀਂ
ਫਿਰੋਜ਼ਪੁਰ ਸੁਖਪਾਲ ਨੰਨੂ ਜਾਂ ਡੀਡੀ ਚੰਦਨ
ਅੰਮ੍ਰਿਤਸਰ ਨਾਰਥ ਅਨਿਲ ਜੋਸ਼ੀ
ਅੰਮ੍ਰਿਤਸਰ ਸੈਂਟਰਲ ਤਰੁਣ ਚੁਘ
ਅੰਮ੍ਰਿਤਸਰ ਵੈਸਟ ਰਾਕੇਸ਼ ਗਿੱਲ ਜਾਂ ਕੇਵਲ ਕੁਮਾਰ
ਅੰਮ੍ਰਿਤਸਰ ਈਸਟ ਪੰਜਾਬੀ ਫਿਲਮ ਦਾ ਕੋਈ ਸਟਾਰ
ਜਲੰਧਰ ਸੈਂਟਰਲ ਮਨੋਰੰਜਨ ਕਾਲੀਆ
ਜਲੰਧਰ ਨਾਰਥ ਕੇ. ਡੀ. ਭੰਡਾਰੀ
ਜਲੰਧਰ ਵੈਸਟ ਭਗਤ ਚੂਨੀ ਲਾਲ
ਲੁਧਿਆਣਾ ਨਾਰਥ ਪਰਵੀਨ ਬਾਂਸਲ

ਲੁਧਿਆਣਾ
ਸੈਂਟਰਲ ਅਜੇ ਤੈਅ ਨਹੀਂ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!
.