ਅੰਮ੍ਰਿਤਸਰ : ਆਮਦਨ ਟੈਕਸ ਵਿਭਾਗ ਦੀ ਇਨਵੈਸਟੀਗੇਸ਼ਨ ਵਿੰਗ ਨੇ ਕਾਲੇਧਨ ਦੇ ਮਾਮਲੇ 'ਚ ਵੱਡੀ ਸਫਲਤਾ ਹਾਸਲ ਕਰਦੇ ਹੋਏ 50 ਕਰੋੜ ਦੇ ਕਾਲੇਧਾਨ ਦਾ ਖੁਲਾਸਾ ਕੀਤਾ ਹੈ। ਇਸ ਮਾਮਲੇ 'ਚ ਇਕ ਹੀ ਪਰਿਵਾਰ ਦੇ 3 ਲੋਕਾਂ 'ਤੇ 33 ਕੇਸ ਫਾਈਲ ਕੀਤੇ ਗਏ ਹਨ। ਜੁਆਇੰਟ ਡਾਇਰੈਕਟਰ ਨੇ ਦੱਸਿਆ ਕਿ ਸਾਰੀ ਕਾਰਵਾਈ ਵਿੰਗ ਦੇ ਡਾਇਰੈਕਟਰ ਪਰਨੀਤ ਸਚਦੇਵਾ, ਅਸਿਸਟੈਂਟ ਡਾਇਰੈਕਟਰ ਰਾਹੁਲ ਪਾਧਾ ਅਤੇ ਉਨ੍ਹਾਂ ਦੀ ਅਗਵਾਈ 'ਚ ਹੋਈ। ਵਿਭਾਗ ਨੂੰ ਜੂਨ ਮਹੀਨੇ 'ਚ ਸਰਵੇ ਦੌਰਾਨ ਇਕ ਡਾਇਰੀ ਬਰਾਮਦ ਹੋਈ ਸੀ, ਜਿਸ 'ਚ ਕਰੀਬ 150 ਲੋਕਾਂ ਦੇ ਲੈਣ-ਦੇਣ ਦਾ ਜ਼ਿਕਰ ਸੀ। ਡਾਇਰੀ 'ਚ ਲੋਨ ਲੈਣ ਵਾਲੇ ਅਤੇ ਲੋਨ ਦੇ ਪੈਸਿਆਂ ਦੇ ਅਸਲੀ ਮਾਲਕਾਂ ਦਾ ਵੀ ਜ਼ਿਕਰ ਸੀ। ਵਿਭਾਗ ਨੇ ਲੋਨ ਲੈਣ ਵਾਲਿਆਂ ਤੋਂ ਪੁੱਛ-ਗਿੱਛ ਕੀਤੀ ਤਾਂ ਉਨ੍ਹਾਂ ਨੇ ਸਾਰੀ ਗੱਲ ਦੱਸੀ। ਜਾਂਚ 'ਚ ਪਤਾ ਲੱਗਿਆ ਕਿ ਸਾਰਾ ਪੈਸਾ 2 ਨੰਬਰ ਦਾ ਹੈ। ਵਿਭਾਗ ਨੇ ਇਹ ਡਾਇਰੀ ਅੰਮ੍ਰਿਤਸਰ ਦੇ ਗੁਰਦੀਪ ਚਾਵਲਾ ਦੇ ਦਫਤਰ ਤੋਂ ਬਰਾਮਦ ਕੀਤੀ ਸੀ, ਜਿਸ 'ਤੇ 2 ਨੰਬਰ ਦੇ ਪੈਸੇ ਦੇ ਲੋਨ ਦਾ ਨੈੱਟਵਰਕ ਚਲਾਉਣ ਦਾ ਦੋਸ਼ ਹੈ। ਵਿਭਾਗ ਨੇ ਗੁਰਦੀਪ ਚਾਵਲਾ, ਉਸ ਦੇ ਬੇਟੇ ਨਵਜੀਤ ਅਤੇ ਗੁਰਪ੍ਰੀਤ ਚਾਵਲਾ ਦੇ ਖਿਲਾਫ ਅੰਮ੍ਰਿਤਸਰ ਦੀ ਸਪੈਸ਼ਟ ਕੋਰਟ 'ਚ ਕਾਲੇਧਨ ਦੀ ਗੈਰ ਕਾਨੂੰਨੀ ਸਰਕੂਲੇਸ਼ਨ ਸਮੇਤ ਟੈਕਸ ਅਪਰਾਧਿਕ ਧਾਰਵਾਂ ਤਹਿਤ ਵੱਖ-ਵੱਖ 33 ਕੇਸ ਫਾਈਲ ਕੀਤੇ ਹਨ। ਇਸ ਕੇਸ ਦੀ ਅਗਲੀ ਸੁਣਵਾਈ 15 ਅਕਤੂਬਰ ਨੂੰ ਹੋਣੀ ਹੈ। ਡਾਇਰੀ 'ਚ ਸਾਰਾ ਲੈਣ-ਦੇਣ ਕੋਰਡ ਵਰਡ 'ਚ ਲਿਖਿਆ ਹੋਇਆ ਸੀ, ਜਿਸ ਨੂੰ ਵਿਭਾਗ ਨੇ ਡਿਕੋਡ ਕੀਤਾ। ਆਮਦਨ ਟੈਕਸ ਵਿਭਾਗ ਦੇ ਅਧਿਕਾਰੀ ਪਹਿਲਾਂ ਖੁਦ ਗਾਹਕ ਬਣ ਕੇ ਗਏ ਸਨ, ਉਸ ਤੋਂ ਬਾਅਦ ਸਰਵੇ ਸ਼ੁਰੂ ਹੋਇਆ।
ਜਲੰਧਰ 'ਚ 'ਡੇਂਗੂ' ਦਾ ਕਹਿਰ, 2 ਬੱਚੀਆਂ ਦੀ ਮੌਤ, ਪਰਿਵਾਰ ਡੂੰਘ ਸਦਮੇ 'ਚ (ਤਸਵੀਰਾਂ)
NEXT STORY