ਸੰਗਰੂਰ(ਬੇਦੀ, ਹਰਜਿੰਦਰ, ਰੂਪਕ, ਬਾਵਾ)— ਖੂਨਦਾਨ ਇਕ ਅਜਿਹਾ ਮਹਾਨ ਕਾਰਜ ਹੈ, ਜਿਸ ਨਾਲ ਲੋੜਵੰਦ ਵਿਅਕਤੀਆਂ ਦੀਆਂ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਵਲ ਸਰਜਨ ਸੰਗਰੂਰ ਡਾ. ਸੁਬੋਧ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ਼ਿਵਰਾਤਰੀ ਮੌਕੇ ਰਣੀਕੇ ਵਿਖੇ ਮਾਲਵਾ ਫਰੈਂਡਜ਼ ਕਲੱਬ ਧੂਰੀ ਦੇ ਸਹਿਯੋਗ ਨਾਲ ਲਾਏ ਗਏ ਖੂਨਦਾਨ ਕੈਂਪ ਦੌਰਾਨ ਡਾ. ਸੁਰਭੀ ਮਿੱਤਲ ਨੇ ਕੀਤਾ। ਉਸ ਨੇ ਕਿਹਾ ਕਿ ਖੂਨ ਦੀ ਬੂੰਦ-ਬੂੰਦ ਕੀਮਤੀ ਹੈ ਅਤੇ ਇਸ ਦੀ ਸੰਭਾਲ ਅਤੇ ਵਰਤੋਂ ਬਹੁਤ ਹੀ ਸੁਚੇਤ ਹੋ ਕੇ ਕਰਨੀ ਚਾਹੀਦੀ ਹੈ। ਵਿਅਕਤੀ ਨੂੰ ਸਵੈ-ਇੱਛਾ ਨਾਲ ਸਮੇਂ-ਸਮੇਂ ਖੂਨ ਦਾਨ ਕਰਦੇ ਰਹਿਣਾ ਚਾਹੀਦਾ ਹੈ, ਕਿਉਂਕਿ ਮਨੁੱਖੀ ਖੂਨ ਇਕ ਅਜਿਹਾ ਤਰਲ ਪਦਾਰਥ ਹੈ, ਜੋ ਮਨੁੱਖ ਦੁਆਰਾ ਦਾਨ ਕਰਨ ਨਾਲ ਹੀ ਪ੍ਰਾਪਤ ਹੁੰਦਾ ਹੈ। 18 ਤੋਂ 65 ਸਾਲ ਤੱਕ ਦਾ ਹਰ ਤੰਦਰੁਸਤ ਇਸਤਰੀ/ਪੁਰਸ਼ ਖੂਨ ਦਾਨ ਕਰ ਸਕਦਾ ਹੈ। ਉਸ ਨੇ ਕਿਹਾ ਕਿ ਸਵੈ-ਇਛੁੱਕ ਖੂਨ ਦਾਨ ਦਿਵਸ ਮੌਕੇ ਲਗਾਏ ਗਏ ਕੈਂਪ ਦੌਰਾਨ 87 ਯੂਨਿਟਸ ਖੂਨ ਪ੍ਰਾਪਤ ਹੋਇਆ ਹੈ। ਇਸ ਮੌਕੇ ਮਾਲਵਾ ਫਰੈਂਡਜ਼ ਕਲੱਬ ਦੇ ਨੁਮਾਇੰਦੇ ਅਤੇ ਦਿਪਤੀ, ਇੰਦਰ ਸਿੰਘ ਸਮੇਤ ਸਮੂਹ ਬਲੱਡ ਯੂਨਿਟ ਦੀ ਟੀਮ ਮੌਜੂਦ ਸੀ।
ਗੋਨਿਆਣਾ ਬੱਸ ਸਟੈਂਡ ਦੀ ਖਸਤਾ ਹਾਲਤ ਤੋਂ ਦੁਕਾਨਦਾਰ ਤੇ ਸਵਾਰੀਆਂ ਪ੍ਰੇਸ਼ਾਨ
NEXT STORY