ਮੋਗਾ : ਇਹ ਤਸਵੀਰਾਂ ਮੋਗਾ ਦੀ ਨਿਊ ਗੀਤਾ ਕਲੋਨੀ ਦੀਆਂ ਹਨ। ਜਿਥੇ ਸੋਮਵਾਰ ਨੂੰ ਦੇਰ ਸ਼ਾਮ ਦੋ ਧਿਰਾਂ ਵਿਚਾਲੇ ਖੂਨੀ ਟਕਰਾਅ ਹੋ ਗਿਆ। ਸ਼ਰੇਆਮ ਸੜਕ ਦੇ ਵਿਚਕਾਰ ਹੋਈ ਖੂਨੀ ਝੜਪ ਦੀਆਂ ਤਸਵੀਰਾਂ ਇਕ ਘਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈਆਂ। ਤਸਵੀਰਾਂ ਵਿਚ ਤੁਸੀਂ ਦੇਖ ਸਕਦੇ ਹੋ ਕਿਵੇਂ ਇਕ-ਇਕ ਕਰਕੇ ਕੁਝ ਨੌਜਵਾਨ ਬੇਸ ਬੈਟ ਲੈ ਕੇ ਗਲੀ ਵਿਚ ਦੂਜੀ ਧਿਰ ਨੂੰ ਲਲਕਾਰਨ ਜਾਂਦੇ ਹਨ ਪਰ ਦੂਜੇ ਪਾਸੇ ਤੋਂ ਪੂਰੀ ਤਿਆਰੀ ਵਿਚ ਖੜ੍ਹੇ ਨੌਜਵਾਨ ਵੀ ਇੱਟਾਂ-ਪੱਥਰਾਂ ਨਾਲ ਹਮਲਾ ਕਰ ਦਿੰਦੇ ਹਨ।
ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਗੋਪੀ ਅਤੇ ਪਿੰਦਰ ਨਾਂ ਦੇ ਦੋ ਨੌਜਵਾਨਾਂ ਦਾ ਸੋਮਵਾਰ ਸਵੇਰੇ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ, ਦੋਵੇਂ ਧਿਰਾਂ ਨੇ ਸ਼ਾਮ ਨੂੰ ਇਕ-ਦੂਜੇ ਨੂੰ ਫੋਨ ਕਰਕੇ ਲੜਾਈ ਕਰਨ ਲਈ ਲਲਕਾਰਿਆ ਸੀ। ਇਸ ਝਗੜੇ 'ਚ ਇਕ ਨੌਜਵਾਨ ਜ਼ਖਮੀ ਹੋ ਗਿਆ ਜੋ ਇਸ ਸਮੇਂ ਮੋਗਾ ਦੇ ਸਰਕਾਰੀ ਹਸਪਤਾਲ 'ਚ ਜ਼ੇਰੇ ਇਲਾਜ ਹੈ।
ਫਾਈਨਾਂਸਰਾਂ ਦੀ ਭਾਲ 'ਚ ਛਾਪੇਮਾਰੀ
NEXT STORY