ਕਪੂਰਥਲਾ, (ਸੇਖੜੀ)- ਪਿੰਡ ਥਿਰਾਲੀ ਵਿਚ ਨੀਲੇ ਕਾਰਡ ਬਣਾਉਣ ਲਈ ਲੋਕਾਂ ਦੇ ਫਾਰਮ ਭਰਨ ਦਾ ਇਕ ਕੈਂਪ ਨੰਬਰਦਾਰ ਲਾਭ ਚੰਦ ਦੀ ਦੇਖ-ਰੇਖ ਹੇਠ ਲਾਇਆ ਗਿਆ, ਜਿਸ ਵਿਚ 70 ਜ਼ਰੂਰਤਮੰਦ ਪਰਿਵਾਰਾਂ ਦੇ ਫਾਰਮ ਭਰੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੰਬਰਦਾਰ ਲਾਭ ਚੰਦ ਸ਼ਰਮਾ ਨੇ ਦੱਸਿਆ ਕਿ ਹੁਣ ਇਹ ਜ਼ਰੂਰਤਮੰਦ ਪਰਿਵਾਰ ਕਾਂਗਰਸ ਸਰਕਾਰ ਵੱਲੋਂ ਚਲਾਈ ਜਾ ਰਹੀ ਆਟਾ-ਦਾਲ ਸਕੀਮ ਦਾ ਪੂਰਾ ਲਾਭ ਉਠਾ ਸਕਣਗੇ। ਪੰਜਾਬ ਵਿਚ ਨੀਲੇ ਕਾਰਡਾਂ ਵਾਲੇ ਪਰਿਵਾਰ ਸਸਤੇ ਰੇਟਾਂ ਵਾਲੇ ਅਨਾਜ ਤੇ ਦਾਲਾਂ ਦਾ ਲਾਭ ਉਠਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ 70 ਪਰਿਵਾਰਾਂ ਦੇ ਨੀਲੇ ਕਾਰਡ 25 ਸਤੰਬਰ ਤੱਕ ਬਣ ਜਾਣ ਦੀ ਸੰਭਾਵਨਾ ਹੈ। ਨੰਬਰਦਾਰ ਲਾਭ ਚੰਦ ਸ਼ਰਮਾ ਨੇ ਦੱਸਿਆ ਕਿ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਦੇਖ-ਰੇਖ ਹੇਠ ਲੋਕਾਂ ਨੂੰ ਸਹੂਲਤਾਂ ਮਿਲ ਰਹੀਆਂ ਹਨ। ਇਸ ਮੌਕੇ ਸਾਬਕਾ ਸਰਪੰਚ ਕੁਲਵੰਤ ਰਾਏ, ਗੁਰਬਚਨ ਲਾਲੀ, ਨਿਰਮਲ ਸਿੰਘ, ਭਜਨ ਸਿੰਘ ਸਰਪੰਚ, ਜਰਨੈਲ ਸਿੰਘ, ਗੁਰਦੇਵ ਸਿੰਘ, ਡਾ. ਗੁਰਨਾਮ ਸਿੰਘ, ਸਰਦਾਰਾ ਰਾਮ ਪੰਚ, ਭਿੰਦਾ, ਸੁਰਜੀਤ ਕੌਰ, ਮਨਦੀਪ ਕੌਰ ਆਦਿ ਹਾਜ਼ਰ ਸਨ।
ਤਿੰਨ ਦੁਕਾਨਾਂ ਦੇ ਸ਼ਟਰ ਤੋੜ ਕੇ ਉਡਾਈ ਨਕਦੀ
NEXT STORY