ਭੂੰਗਾ(ਭਟੋਆ)— ਨਵੇਂ ਕੀਤੇ ਸਰਵੇ ਦੌਰਾਨ ਗਰੀਬ ਲੋਕਾਂ ਦੇ ਨੀਲੇ ਕਾਰਡ ਕੱਟਣ ਸਬੰਧੀ ਪਿੰਡ ਨੰਗਲ ਘੋੜੇਬਾਹਾ ਦੀਆਂ ਔਰਤਾਂ ਵੱਲੋਂ ਮਹਿਲਾ ਮੰਡਲ ਦੀ ਪ੍ਰਧਾਨ ਅੰਜਨਾ ਕੁਮਾਰੀ ਦੀ ਅਗਵਾਈ 'ਚ ਸੁਖਦੇਵ ਸਿੰਘ ਬੀ. ਡੀ. ਪੀ. ਓ. ਭੂੰਗਾ ਨੂੰ ਮੰਗ-ਪੱਤਰ ਦਿੱਤਾ ਗਿਆ। ਨੀਲੇ ਕਾਰਡ ਕੱਟਣ ਨਾਲ ਲੋਕਾਂ 'ਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮਹਿਲਾ ਮੰਡਲ ਦੀ ਪ੍ਰਧਾਨ ਅੰਜਨਾ ਕੁਮਾਰੀ ਨੇ ਕਿਹਾ ਕਿ ਪਿੰਡ ਵਿਚ 10-12 ਲੋਕ ਅਜਿਹੇ ਹਨ, ਜੋ ਕਿ ਕਾਫੀ ਗਰੀਬ ਹਨ ਅਤੇ ਉਨ੍ਹਾਂ ਨੂੰ ਇਸ ਸਕੀਮ ਦਾ ਲਾਭ ਮਿਲਣਾ ਚਾਹੀਦਾ ਹੈ।
ਉਰਮਿਲਾ ਦੇਵੀ, ਪਰਮਜੀਤ ਕੌਰ, ਸੁਸ਼ਮਾ ਦੇਵੀ, ਅੰਜਨਾ ਕੁਮਾਰੀ, ਸੋਮਾ ਦੇਵੀ, ਸੁਦੇਸ਼ ਦੇਵੀ, ਗੀਤਾ ਦੇਵੀ, ਪਰਮਜੀਤ ਕੌਰ ਅਤੇ ਸਤੀਸ਼ ਕੁਮਾਰ ਨੇ ਕਿਹਾ ਕਿ ਸਰਕਾਰ ਵੱਲੋਂ ਕਰਵਾਏ ਨਵੇਂ ਸਰਵੇ ਵਿਚ ਸਾਡੇ ਨੀਲੇ ਕਾਰਡ ਕੱਟ ਦਿੱਤੇ ਗਏ ਹਨ, ਜੋਕਿ ਸਾਡੇ ਨਾਲ ਧੱਕਾ ਹੈ। ਉਨ੍ਹਾਂ ਬੀ. ਡੀ. ਪੀ. ਓ. ਤੋਂ ਮੰਗ ਕੀਤੀ ਕਿ ਸਾਡੇ ਨੀਲੇ ਕਾਰਡ ਬਣਾਏ ਜਾਣ।
ਕੀ ਕਹਿਣਾ ਹੈ ਸਰਪੰਚ ਦਾ?
ਇਸ ਸਬੰਧੀ ਨੰਗਲ ਘੋੜੇਬਾਹਾ ਦੀ ਸਰਪੰਚ ਤੇਜਿੰਦਰ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਨੀਲੇ ਕਾਰਡ ਕੱਟਣ ਵਿਚ ਮੇਰਾ ਕੋਈ ਰੋਲ ਨਹੀਂ ਹੈ। ਸਰਕਾਰ ਵੱਲੋਂ ਗਠਿਤ ਸਰਵੇ ਟੀਮ ਨੇ ਹੀ ਕਾਰਡ ਕੱਟੇ ਹਨ ਅਤੇ ਇਸ ਸਬੰਧੀ ਹਲਕਾ ਵਿਧਾਇਕ ਨਾਲ ਗੱਲਬਾਤ ਕਰ ਕੇ ਇਸ ਬਾਰੇ ਜਾਣੂ ਕਰਵਾਇਆ ਜਾਵੇਗਾ। ਇਸ ਮੌਕੇ ਬੀ. ਡੀ. ਪੀ. ਓ. ਭੂੰਗਾ ਸੁਖਦੇਵ ਸਿੰਘ ਨੇ ਔਰਤਾਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਜਿਨ੍ਹਾਂ ਦੇ ਕਾਰਡ ਕੱਟੇ ਗਏ ਹਨ, ਉਹ ਆਪਣਾ ਇਤਰਾਜ਼ ਅਰਜ਼ੀ ਰਾਹੀਂ ਲਿਖ ਕੇ ਸਾਨੂੰ ਦੇਣ ਅਤੇ ਉਸ 'ਤੇ ਦੁਬਾਰਾ ਸਰਵੇ ਕਰਵਾ ਕੇ ਕਾਰਡ ਬਣਾ ਦਿੱਤੇ ਜਾਣਗੇ।
ਚੋਰਾਂ ਨੇ ਕਰਿਆਨੇ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ
NEXT STORY