ਗੁਰਦਾਸਪੁਰ— ਪੰਜਾਬ ਦੇ ਗੁਰਦਾਸਪੁਰ ਦੇ ਦੀਨਾਨਗਰ ਥਾਣੇ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਅੱਜ ਇਕ ਵਾਰ ਫਿਰ ਗੁਰਦਾਸਪੁਰ ਵਿਚ ਸ਼ੱਕੀ ਬੈਗ ਮਿਲਣ ਨਾਲ ਲੋਕ ਦਹਿਸ਼ਤ ਵਿਚ ਆ ਗਏ। ਇਹ ਸ਼ੱਕੀ ਬੈਗ ਗੁਰਦਾਸਪੁਰ ਦੇ ਬੱਸ ਸਟੈਂਡ ਦੇ ਨੇੜੇ ਸਥਿਤ ਡੀ. ਏ. ਵੀ. ਅਤੇ ਪੁਲਸ ਹੈਡਕੁਆਟਰ ਵਾਲੀ ਗਲੀ 'ਚੋਂ ਮਿਲਿਆ ਹੈ।
ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਇਲਾਕੇ ਨੂੰ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਬੈਗ ਵਿਚ ਬੰਬ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਬੈਗ ਵਿਚ ਇਕ ਐਂਟੀਨਾ ਦਿਖਾਈ ਦੇ ਰਿਹਾ ਹੈ, ਜਿਸ ਤੋਂ ਇਸ ਦੇ ਬੰਬ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਦੀਨਾਨਗਰ ਥਾਣੇ ਵਿਚ ਹੋਏ ਅੱਤਵਾਦੀ ਹਮਲੇ ਨੇ ਗੁਰਦਾਸਪੁਰ ਦੇ ਨਾਲ-ਨਾਲ ਪੂਰੇ ਪੰਜਾਬ ਨੂੰ ਦਹਿਲਾ ਦਿੱਤਾ ਸੀ। ਇਸ ਹਮਲੇ ਵਿਚ 13 ਲੋਕਾਂ ਦੀ ਮੌਤ ਹੋ ਗਈ ਸੀ।
ਪਠਾਨਕੋਟ ਚੌਂਕ 'ਚ ਬੱਚੇ ਦੀ ਲਾਸ਼ ਰੱਖ ਦਿੱਤਾ ਧਰਨਾ (ਤਸਵੀਰਾਂ)
NEXT STORY