ਅਬੋਹਰ (ਭਾਰਦਵਾਜ) : ਬੀਤੀ ਰਾਤ ਫਾਜ਼ਿਲਕਾ ਤੋਂ ਪਰਤ ਰਹੀ ਲਾੜਾ-ਲਾੜੀ ਦੀ ਬਾਰਾਤ ਵਾਲੀ ਕਾਰ ਬੇਕਾਬੂ ਹੋ ਕੇ ਪਿੰਡ ਰੂਹੜੀਆਂਵਾਲੀ ਦੇ ਛੱਪੜ 'ਚ ਜਾ ਡਿੱਗੀ। ਇਸ ਘਟਨਾ ਵਿਚ ਕਾਰ ਸਵਾਰ ਲਾੜਾ-ਲਾੜੀ ਸਮੇਤ ਪਰਿਵਾਰਕ ਮੈਂਬਰ ਵਾਲ-ਵਾਲ ਬਚ ਗਏ। ਕਾਰ ਨੂੰ ਸਵੇਰੇ ਪਿੰਡ ਵਾਸੀਆਂ ਦੀ ਮਦਦ ਨਾਲ ਛੱਪੜ 'ਚੋਂ ਬਾਹਰ ਕੱਢ ਲਿਆ ਗਿਆ।
ਮਿਲੀ ਜਾਣਕਾਰੀ ਅਨੁਸਾਰ ਢਾਣੀ ਕੜਾਕਾ ਸਿੰਘ ਦਾ ਰਹਿਣ ਵਾਲਾ ਫੌਜਾ ਸਿੰਘ ਬੀਤੇ ਦਿਨੀਂ ਆਪਣੇ ਪੁੱਤ ਨੂੰ ਫਾਜ਼ਿਲਕਾ ਵਿਖੇ ਵਿਆਹੁਣਾ ਆਇਆ ਸੀ। ਫੌਜਾ ਸਿੰਘ ਦਾ ਬੇਟਾ ਕਾਰ ਵਿਚ ਆਪਣੀ ਲਾੜੀ ਨੂੰ ਲੈ ਕੇ ਵਾਪਸ ਪਰਤ ਰਿਹਾ ਸੀ ਕਿ ਜਦੋਂ ਉਨ੍ਹਾਂ ਦੀ ਫੁੱਲਾਂ ਨਾਲ ਸੱਜੀ ਕਾਰ ਪਿੰਡ ਰੂਹੜੀਆਂਵਾਲੀ ਦੇ ਕੋਲ ਪਹੁੰਚੀ ਤਾਂ ਕਾਰ ਬੇਕਾਬੂ ਹੋ ਕੇ ਛੱਪੜ ਵਿਚ ਜਾ ਡੱਗੀ।
ਕਾਰ ਚਾਲਕ ਦੀ ਸਮਝਦਾਰੀ ਨਾਲ ਕਾਰ 'ਚ ਸਵਾਰ ਲਾੜਾ-ਲਾੜੀ ਸਣੇ ਪਰਿਵਾਰਕ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਘਟਨਾ ਦਾ ਪਤਾ ਲੱਗਦੇ ਹੀ ਪਿੰਡ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਲੋਕਾਂ ਦੀ ਮਦਦ ਨਾਲ ਸਵੇਰੇ ਵਿਆਹ ਵਾਲੀ ਕਾਰ ਨੂੰ ਛੱਪੜ 'ਚੋਂ ਬਾਹਰ ਕੱਢ ਲਿਆ ਗਿਆ।
ਪਤੰਗ ਉਡਾਉਂਦਾ ਛੱਤ ਤੋਂ ਡਿੱਗਾ ਬੱਚਾ, ਮੌਤ
NEXT STORY