ਫਿਰੋਜ਼ਪੁਰ/ ਮਮਦੋਟ(ਕੁਮਾਰ, ਸੰਜੀਵ, ਧਵਨ)- ਭਾਰਤ ਪਾਕਿ ਬਾਰਡਰ 'ਤੇ ਬੀ. ਐੱਸ. ਐੱਫ. ਦੀ 105 ਬਟਾਲੀਅਨ ਨੇ ਸਪੈਸ਼ਲ ਸਰਚ ਆਪ੍ਰੇਸ਼ਨ ਦੇ ਦੌਰਾਨ ਇਕ ਕਿਲੋ ਹੈਰੋਇਨ ਅਤੇ 2 ਪਾਕਿਸਤਾਨੀ ਮੋਬਾਇਲ ਸਿਮਾਂ ਬਰਾਮਦ ਕੀਤੀਆਂ ਹਨ। ਇਹ ਜਾਣਕਾਰੀ ਦਿੰਦੇ ਹੋਏ ਬਾਰਡਰ ਸਕਿਓਰਿਟੀ ਫੋਰਸ ਪੰਜਾਬ ਫਰੰਟ ਦੇ ਡੀ. ਆਈ. ਜੀ. ਆਰ. ਐੱਸ. ਕਟਾਰੀਆ ਸੀਨੀਅਰ ਪਬਲਿਕ ਰਿਲੇਸ਼ਨ ਅਫਸਰ ਨੇ ਦੱਸਿਆ ਕਿ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਕਰੀਬ 5 ਕਰੋੜ ਰੁਪਏ ਹੈ। ਉਨ੍ਹਾਂ ਅੱਗੇ ਦੱਸਿਆ ਕਿ ਅਧਿਕਾਰੀਆਂ ਨੂੰ ਇਹ ਗੁਪਤ ਸੂਚਨਾ ਮਿਲੀ ਕਿ ਬੀ. ਓ. ਪੀ. ਉਲੋ ਕੇ ਦੇ ਇਲਾਕੇ 'ਚ ਸਮੱਗਲਰ ਭਾਰਤ 'ਚ ਹੈਰੋਇਨ ਲਿਆਉਣ ਦੀ ਕੋਸ਼ਿਸ਼ 'ਚ ਹਨ ਅਤੇ ਬੀ. ਐੱਸ. ਐੱਫ. ਵੱਲੋਂ ਸੁਰੱਖਿਆ ਨੂੰ ਹੋਰ ਸਖਤ ਕਰਦੇ ਹੋਏ ਅੱਜ ਫਿਰੋਜ਼ਪੁਰ ਸੈਕਟਰ ਦੀ ਬੀ. ਓ. ਪੀ. ਉਲੋ ਕੇ 'ਚ ਸਪੈਸ਼ਲ ਸਰਚ ਆਪ੍ਰੇਸ਼ਨ ਚਲਾਇਆ ਗਿਆ, ਜਿਸ ਦੌਰਾਨ ਇਕ ਕਿਲੋ ਹੈਰੋਇਨ ਦਾ ਪੈਕਟ ਅਤੇ 2 ਪਾਕਿਸਤਾਨੀ ਮੋਬਾਇਲ ਦੀਆਂ ਸਿਮਾਂ ਮਿਲੀਆਂ। ਬੀ. ਐੱਸ. ਐੱਫ. ਵੱਲੋਂ ਪਾਕਿਸਤਾਨੀ ਸਮੱਗਲਰਾਂ ਵੱਲੋਂ ਭੇਜੀ ਗਈ ਹੈਰੋਇਨ ਸਬੰਧੀ ਸਮੱਗਲਰਾਂ ਦਾ ਪਤਾ ਲਾਇਆ ਜਾ ਰਿਹਾ ਹੈ।
ਸਹੂਲਤਾਂ ਨੂੰ ਤਰਸ ਰਿਹਾ ਡੀ.ਏ.ਵੀ ਕਾਲਜ ਹਾਲਟ ਜਲਾਲਾਬਾਦ ਦਾ ਰੇਲਵੇ ਸ਼ਟੇਸ਼ਨ
NEXT STORY