ਮੋਗਾ : ਬਠਿੰਡੇ ਤੋਂ ਬਾਅਦ 28 ਨੂੰ ਮੋਗਾ 'ਚ ਹੋਣ ਜਾ ਰਹੀ ਸਦਭਾਵਨਾ ਰੈਲੀ ਲਈ ਅਕਾਲੀ ਦਲ ਵਲੋਂ ਕਮਰ ਕੱਸ ਲਈ ਗਈ ਹੈ। ਜਿਸ ਦੇ ਚੱਲਦੇ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਮੋਗਾ ਪਹੁੰਚੇ। ਇਸ ਮੌਕੇ ਅਕਾਲੀ ਦਲ ਜ਼ਿਲਾ ਪ੍ਰਧਾਨ ਤੀਰਥ ਸਿੰਘ ਮੱਲਹਾ ਤੋਂ ਇਲਾਵਾ ਹੋਰ ਅਕਾਲੀ ਆਗੂ ਮੌਜੂਦ ਸਨ। ਇਸ ਦੌਰਾਨ ਮੰਤਰੀ ਵਲੋਂ ਸਟੇਜ ਦੇ ਨਾਲ-ਨਾਲ ਲੋਕਾਂ ਦੇ ਬੈਠਣ ਵਾਲੇ ਸਥਾਨ ਦਾ ਵੀ ਜਾਇਜ਼ਾ ਲਿਆ ਗਿਆ।
ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕੈਬਨਿਟ ਮੰਤਰੀ ਸ਼ਰਨਜੀਤ ਢਿੱਲੋਂ ਨੇ ਕਿਹਾ ਕਿ ਬਠਿੰਡਾ 'ਚ ਸਫਲ ਹੋਈ ਰੈਲੀ ਤੋਂ ਬਾਅਦ ਹੁਣ ਮੋਗਾ 'ਚ ਦੂਸਰੀ ਰੈਲੀ ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਅਕਾਲੀ ਦਲ ਦੇ ਵਰਕਰਾਂ 'ਚ ਖਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਡਾਲ ਤੱਕ ਪਹੁੰਚਣ ਲਈ ਜਨਤਾ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਢਿੱਲੋਂ ਨੇ ਕਿਹਾ ਕਿ ਪੰਜਾਬ 'ਚ ਸ਼ੁਰੂ ਹੋਈਆਂ ਸਦਭਾਵਨਾ ਰੈਲੀਆਂ 'ਚ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਜਾਵੇਗਾ।
'ਕੈਪਟਨ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਅਕਾਲੀਆਂ ਬਰਾਬਰ ਰੈਲੀ ਨਹੀਂ ਕਰ ਸਕਦੇ'
NEXT STORY