ਲੜਕੀਆਂ ਨੂੰ ਤੰਗ-ਪ੍ਰੇਸ਼ਾਨ ਕਰਨ ਵਾਲੀ ਮੁੰਡੀਰ ਖਿਲਾਫ ਚਲਾਈ ਸਖਤ ਮੁਹਿੰਮ

You Are HerePunjab
Friday, February 17, 2017-7:52 AM

ਸੁਲਤਾਨਪੁਰ ਲੋਧੀ, (ਸੋਢੀ)- ਸੀਨੀਅਰ ਪੁਲਸ ਕਪਤਾਨ ਕਪੂਰਥਲਾ ਅਲਕਾ ਮੀਨਾ ਤੇ ਡੀ. ਐੱਸ. ਪੀ. ਸੰਦੀਪ ਕੌਰ ਦੇ ਹੁਕਮਾਂ ਅਨੁਸਾਰ ਥਾਣਾ ਤਲਵੰਡੀ ਚੌਧਰੀਆਂ ਪੁਲਸ ਵਲੋਂ ਵੱਖ-ਵੱਖ ਸਕੂਲਾਂ, ਕਾਲਜਾਂ ਮੂਹਰੇ ਨਾਕੇ ਲਗਾ ਕੇ ਮੋਟਰਸਾਈਕਲ, ਸਕੂਟਰਾਂ ਦੇ ਕਾਗਜ਼ਾਂ ਦੀ ਪੜਤਾਲ ਕੀਤੀ ਤੇ ਸਕੂਲਾਂ ਦੇ ਛੁੱਟੀ ਸਮੇਂ ਲੜਕੀਆਂ ਨੂੰ ਤੰਗ-ਪ੍ਰੇਸ਼ਾਨ ਕਰਨ ਵਾਲੇ ਅਨਸਰਾਂ ਨੂੰ ਨੱਥ ਪਾਉਣ ਲਈ ਸਖਤੀ ਕੀਤੀ ਗਈ।
ਥਾਣਾ ਤਲਵੰਡੀ ਚੌਧਰੀਆਂ ਦੇ ਐੱਸ. ਐੱਸ. ਓ. ਬਲਵਿੰਦਰ ਸਿੰਘ ਜੋੜਾ ਇੰਸਪੈਕਟਰ ਨੇ ਖੁਦ ਸਕੂਲਾਂ ਮੂਹਰੇ ਚੈਕਿੰਗ ਕੀਤੀ ਤੇ ਆਵਾਰਾ ਘੁੰਮਦੀ ਮੁੰਡੀਰ ਦੀ ਚੰਗੀ ਭੁਗਤ ਸਵਾਰੀ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਦੇ ਮੂਹਰੇ ਨਾਕਾ ਲਗਾ ਕੇ ਇੰਸਪੈਕਟਰ ਬਲਵਿੰਦਰ ਸਿੰਘ ਜੌੜਾ ਨੇ ਮੋਟਰਸਾਈਕਲਾਂ ਦੇ ਲੰਘਣ ਵਾਲੇ ਨੌਜਵਾਨਾਂ ਦੇ ਕਾਗਜ਼ਾਂ ਦੀ ਪੜਤਾਲ ਕੀਤੀ ਤੇ ਸਲੰਸਰਾਂ ਨਾਲ ਮੋਟਰ ਸਾਈਕਲਾਂ ਦੇ ਪਟਾਕੇ ਵਜਾਉਣ ਵਾਲੇ ਲੜਕਿਆਂ ਨੂੰ ਚਿਤਾਵਨੀ ਦਿੱਤੀ ਕਿ ਕਿਸੇ ਨੂੰ ਵੀ ਫੜੇ ਜਾਣ 'ਤੇ ਬਖਸ਼ਿਆ ਨਹੀਂ ਜਾਵੇਗਾ।
ਇਸ ਸਮੇਂ ਐੱਸ. ਐੱਚ. ਓ. ਨੇ ਦੱਸਿਆ ਕਿ ਡੀ. ਐੱਸ. ਪੀ. ਸੰਦੀਪ ਕੌਰ ਦੀ ਅਗਵਾਈ ਹੇਠ ਲੜਕੀਆਂ ਨੂੰ ਤੰਗ-ਪ੍ਰੇਸ਼ਾਨ ਕਰਨ ਵਾਲੀ ਮੁੰਡੀਰ ਨੂੰ ਸਖਤੀ ਨਾਲ ਨੁਕੇਲ ਪਾਈ ਜਾਵੇਗੀ।
ਇਸ ਸਮੇਂ ਤਲਵੰਡੀ ਚੌਧਰੀਆਂ, ਬੂਲਪੁਰ, ਟਿੱਬਾ, ਠੱਟਾ ਤੇ ਹੋਰ ਸਕੂਲਾਂ ਮੂਹਰੇ ਪੁਲਸ ਵਲੋਂ ਚੈਕਿੰਗ ਕੀਤੀ ਗਈ। ਉਨ੍ਹਾਂ ਨਾਲ ਹੋਰ ਪੁਲਸ ਪਾਰਟੀ ਤੋਂ ਇਲਾਵਾ ਥਾਣਾ ਤਲਵੰਡੀ ਚੌਧਰੀਆਂ ਦੇ ਮੁਣਸ਼ੀ ਬਲਕਾਰ ਸਿੰਘ ਨੇ ਵੀ ਦੱਸਿਆ ਕਿ ਸ਼ੱਕੀ ਕਿਸਮ ਦੇ ਫਿਰਕੇ ਲੋਕਾਂ ਸੰਬੰਧੀ ਵੀ ਵਿਸ਼ੇਸ਼ ਚੌਕਸੀ ਰੱਖੀ ਜਾ ਰਹੀ ਹੈ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.