ਅੰਮ੍ਰਿਤਸਰ (ਸੁਮਿਤ) : ਕੈਪਟਨ-ਸਿੱਧੂ ਵਿਚਾਲੇ ਮੱਤਭੇਦਾਂ ਦੀਆਂ ਖਬਰਾਂ ਤੋਂ ਬਾਅਦ ਸ਼ਨੀਵਾਰ ਨੂੰ ਪਹਿਲੀ ਵਾਰ ਮੁੱਖ ਮੰਤਰੀ ਅੰਮ੍ਰਿਤਸਰ ਪਹੁੰਚੇ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਵਿਚਾਲੇ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲੀ। ਨਵਜੋਤ ਸਿੱਧੂ ਪਰਛਾਵੇਂ ਵਾਂਗ ਕੈਪਟਨ ਦੇ ਨਾਲ-ਨਾਲ ਰਹੇ ਅਤੇ ਦੋਵਾਂ ਆਗੂਆਂ ਵਿਚਾਲੇ ਕੋਈ ਨਾਰਾਜ਼ਗੀ ਨਹੀਂ ਨਜ਼ਰ ਆਈ। ਇਹ ਪਹਿਲਾ ਮੌਕਾ ਸੀ ਜਦੋਂ ਖੁੱਲ੍ਹੇ ਤੌਰ 'ਤੇ ਸਰਕਾਰ ਖਿਲਾਫ ਨਾਰਾਜ਼ਗੀ ਪ੍ਰਗਟਾਏ ਜਾਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਜਨਤਕ ਮੰਚ 'ਤੇ ਇਕੱਠੇ ਨਜ਼ਰ ਆਏ।
ਕੈਪਟਨ ਅੰਮ੍ਰਿਤਸਰ ਦੇ ਇਕ ਦਿਨਾਂ ਦੌਰੇ 'ਤੇ ਸਿੱਖ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਹੋਏ ਸਨ। ਇਸ ਪੂਰੇ ਸਮਾਗਮ 'ਚ ਜੋ ਗੱਲ ਖਾਸ ਰਹੀ, ਉਹ ਇਹ ਸੀ ਕਿ ਸਿੱਧੂ ਅਤੇ ਕੈਪਟਨ ਦੀ 'ਕੈਮਿਸਟਰੀ'। ਸਿੱਧੂ ਨਾ ਸਿਰਫ ਕੈਪਟਨ ਨੂੰ ਰਿਸੀਵ ਕਰਨ ਗਏ ਸਗੋਂ ਜਿੱਥੇ-ਜਿੱਥੇ ਕੈਪਟਨ ਉੱਥੇ-ਉੱਥੇ ਸਿੱਧੂ।
ਪੈਨਸ਼ਨਰਜ਼ ਦੀਆਂ ਸਮੱਸਿਆਵਾਂ ਤੁਰੰਤ ਹੱਲ ਕਰਨ ਦੀ ਮੰਗ
NEXT STORY