ਕੈਬਨਿਟ 'ਚ ਲਏ ਗਏ ਫੈਸਲਿਆਂ 'ਤੇ 'ਆਪ' ਦਾ ਅਸਰ : ਫੂਲਕਾ (ਵੀਡੀਓ)

You Are HerePunjab
Sunday, March 19, 2017-7:05 PM

ਲੁਧਿਆਣਾ : ਵਿਰੋਧੀ ਧਿਰ ਦੇ ਆਗੂ ਐੱਚ. ਐੱਸ. ਫੂਲਕਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਕੈਬਨਿਟ ਮੀਟਿੰਗ ਵਿਚ ਲਏ ਗਏ ਫੈਸਲਿਆਂ ਨੂੰ ਆਮ ਆਦਮੀ ਪਾਰਟੀ ਦਾ ਅਸਰ ਦੱਸਿਆ ਹੈ। ਲੁਧਿਆਣਾ 'ਚ ਪ੍ਰੈੱਸ ਕਾਨਫਰੰਸ ਕਰਦਿਆਂ ਫੂਲਕਾ ਨੇ ਕਿਹਾ ਕਿ ਸਰਕਾਰ ਵਲੋਂ ਪੰਜਾਬ ਦੇ ਹਿੱਤ 'ਚ ਲਏ ਜਾਣ ਵਾਲੇ ਹਰ ਫੈਸਲੇ ਦਾ ਉਹ ਸਵਾਗਤ ਕਰਨਗੇ।
ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਪ੍ਰਾਈਵੇਟ ਸਕੂਲਾਂ ਦੀਆਂ ਮਨਮਰਜ਼ੀਆਂ 'ਤੇ ਲਗਾਮ ਲਗਾਉਣ ਦਾ ਮੁੱਦਾ ਵੀ ਚੁੱਕਿਆ ਹੈ। ਸਕਿਓਇਰਟੀ ਅਤੇ ਲਾਲ ਬੱਤੀਆਂ ਦੇ ਮੁੱਦੇ 'ਤੇ ਬੋਲਦਿਆਂ ਐੱਚ. ਐੱਸ. ਫੂਲਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਸਿਰਫ ਲੋੜ ਮੁਤਾਬਕ ਹੀ ਘੱਟ ਤੋਂ ਘੱਟ ਸਹੂਲਤਾਂ ਲੈਣਗੇ। ਉਨ੍ਹਾਂ ਆਪਣੇ ਵਿਧਾਇਕਾਂ ਵਲੋਂ ਸਿਰਫ 4 ਸਕਿਓਰਿਟੀ ਗਾਰਡ ਲਏ ਜਾਣ ਦੀ ਗੱਲ ਵੀ ਕਹੀ।


ਕੀ ਇਕ ਜੀਵਨਸਾਥੀ ਲੱਭ ਰਹੇ ਹੋ? ਪੰਜਾਬੀ ਮੈਟਰੀਮੋਨੀ ਵਿਚ ਰਜਿਸਟ੍ਰੇਸ਼ਨ ਮੁਫਤ ਹੈ |

Recommended For You

Popular News

.