ਲੁਧਿਆਣਾ (ਸਲੂਜਾ) : ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਜਾ ਰਹੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਕ ਮਹੀਨੇ ਦੇ ਅੰਦਰ ਸੂਬੇ ਭਰ 'ਚੋਂ ਚਿੱਟੇ ਦਾ ਪੂਰਨ ਤੌਰ 'ਤੇ ਖਾਤਮਾ ਕਰ ਦੇਣ ਦੇ ਐਲਾਨ ਨਾਲ ਪੁਲਸ ਪ੍ਰਸ਼ਾਸਨ 'ਚ ਹਲਚਲ ਤੇਜ਼ ਹੋ ਗਈ ਹੈ। ਕੈਪਟਨ ਦੇ ਇਸ ਐਲਾਨ 'ਤੇ ਖਰਾ ਉਤਰਨ ਲਈ ਪੰਜਾਬ ਪੁਲਸ ਅਤੇ ਗੁਪਤਚਰ ਏਜੰਸੀਆਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਸੂਤਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਹਰ ਪੁਲਸ ਥਾਣਾ ਮੁਖੀ ਅਤੇ ਚੌਕੀ ਇੰਚਾਰਜ ਨੂੰ ਇਹ ਆਦੇਸ਼ ਪ੍ਰਾਪਤ ਹੋ ਗਿਆ ਹੈ ਕਿ ਉਹ ਆਪਣੇ-ਆਪਣੇ ਇਲਾਕੇ 'ਚ ਪੈਂਦੇ ਮੈਡੀਕਲ ਸਟੋਰਾਂ ਅਤੇ ਨਸ਼ਾ ਛਡਾਊ ਕੇਂਦਰਾਂ ਦੀਆਂ ਲਿਸਟਾ ਤਿਆਰ ਕਰਨ। ਇਹ ਵੀ ਰਿਕਾਰਡ ਇਕੱਠਾ ਕਰਨ ਕਿ ਉਨ੍ਹਾਂ ਦੇ ਖੇਤਰ ਅਧੀਨ ਪੈਂਦੇ ਇਲਾਕਿਆਂ ਨਾਲ ਸੰਬੰਧਤ ਕਿੰਨੇ ਨੌਜਵਾਨ ਜਾਂ ਨਸ਼ਾ ਤਸਕਰ ਹੁਣ ਤੱਕ ਨਸ਼ਿਆਂ ਦਾ ਸੇਵਨ ਜਾਂ ਨਸ਼ਾ ਵੇਚਣ ਦੇ ਜੁਰਮ 'ਚ ਜੇਲ ਦੀ ਹਵਾ ਖਾ ਚੁੱਕੇ ਹਨ। ਇਸ ਤੋਂ ਇਲਾਵਾ ਹੁਣ ਅਜਿਹੇ ਕਿੰਨੇ ਨੌਜਵਾਨ ਹਨ ਜੋ ਦੂਸਰੇ ਨੋਜਵਾਨਾਂ ਨੂੰ ਨਸ਼ਿਆਂ ਦੀ ਦਲ ਦਲ 'ਚ ਧੱਕਣ 'ਚ ਸਰਗਰਮੀ ਨਾਲ ਭੂਮਿਕਾ ਨਿਭਾਅ ਰਹੇ ਹਨ।
ਇਹ ਵੀ ਪਤਾ ਲੱਗਾ ਹੈ ਕਿ 16 ਮਾਰਚ ਤੋਂ ਬਾਅਦ ਨਸ਼ਾ ਵਿਰੋਧੀ ਮੁਹਿੰਮ ਪੰਜਾਬ ਭਰ 'ਚ ਤੇਜ਼ੀ ਫੜ ਸਕਦੀ ਹੈ ਕਿਉਂਕਿ ਹਰ ਜ਼ਿਲੇ ਦੇ ਹੀ Àੁੱਚ ਪੁਲਸ ਅਧਿਕਾਰੀ ਮੁੱਖ ਮੰਤਰੀ ਬਣਨ ਜਾ ਰਹੇ ਕੈਪਟਨ ਅਮਰਿੰਦਰ ਸਿੰਘ ਨੂੰ ਬਿਹਤਰ ਕਾਰਜਗੁਜ਼ਾਰੀ ਦਿਖਾ ਕੇ ਸ਼ਾਬਾਸੀ ਪ੍ਰਾਪਤ ਕਰਨਾ ਚਾਹੁੰਣਗੇ। ਇਨ੍ਹਾਂ ਨਤੀਜਿਆ ਦੇ ਅਧਾਰ 'ਤੇ ਹੀ ਪੁਲਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਭਵਿੱਖ 'ਚ ਤਰੱਕੀ ਦੇ ਮੋਕੇ ਮਿਲ ਸਕਦੇ ਹਨ। ਸੂਤਰਾ ਦਾ ਕਹਿਣਾ ਹੈ ਕਿ ਛੋਟੇ ਤੋਂ ਲੈ ਕੇ ਵੱਡੇ ਤਸਕਰਾਂ ਤੇ ਤਿੱਖੀ ਨਜ਼ਰ ਰੱਖਣ ਦੇ ਨਾਲ ਗੁਪਤਚਰ ਏਜੰਸੀਆਂ ਦੇ ਮੁਲਾਜ਼ਮ ਅਤੇ ਅਧਿਕਾਰੀ ਸੰਬੰਧਤ ਪੁਲਸ ਸਟੇਸ਼ਨਾ ਦੇ ਇੰਚਾਰਜਾਂ ਨਾਲ ਪੂਰਾ ਤਾਲਮੇਲ ਬਣਾ ਕੇ ਰੱਖਣਗੇ। ਇਸ ਸੰਬੰਧੀ ਬਕਾਇਦਾ ਰਣਨੀਤੀ ਬਣਨੀ ਸ਼ੁਰੂ ਹੋ ਗਈ ਹੈ।
ਨਕਲੀ ਸ਼ਰਾਬ ਬਣਾਉਣ ਵਾਲਾ ਗੈਂਗ ਕਾਬੂ
NEXT STORY