ਚੰਡੀਗੜ੍ਹ (ਧਵਨ, ਭੁੱਲਰ) : ਪੰਜਾਬ ਸਰਕਾਰ ਵੱਲੋਂ ਜਲਦੀ ਹੀ ਸੰਸਦੀ ਸਕੱਤਰਾਂ ਦੀਆਂ ਨਿਯੁਕਤੀਆਂ ਦਾ ਰਾਹ ਸਾਫ ਕਰਨ ਲਈ ਵਿਧਾਨ ਸਭਾ 'ਚ ਇਕ ਬਿੱਲ ਪੇਸ਼ ਕੀਤਾ ਜਾਵੇਗਾ। ਅਜੇ ਤੱਕ ਹਾਈਕੋਰਟ ਦੇ ਹੁਕਮਾਂ ਮੁਤਾਬਕ ਮੁੱਖ ਸੰਸਦੀ ਸਕੱਤਰਾਂ ਅਤੇ ਸੰਸਦੀ ਸਕੱਤਰਾਂ ਦੀਆਂ ਨਿਯੁਕਤੀਆਂ ਨਹੀਂ ਕੀਤੀਆਂ ਗਈਆਂ ਹਨ। ਇਨ੍ਹਾਂ ਸੰਸਦੀ ਸਕੱਤਰਾਂ ਦੀਆਂ ਨਿਯੁਕਤੀਆਂ ਲਈ ਵਿਧਾਨ ਸਭਾ 'ਚ ਨਵਾਂ ਬਿੱਲ ਲਿਆਉਣਾ ਹੋਵੇਗਾ, ਜਿਸ 'ਚ ਇਹ ਪ੍ਰਬੰਧ ਕੀਤਾ ਜਾ ਸਕਦਾ ਹੈ ਕਿ ਸੰਸਦੀ ਸਕੱਤਰਾਂ ਨੂੰ ਮੰਤਰੀਆਂ ਨਾਲ ਜੋੜ ਦਿੱਤਾ ਜਾਵੇ। ਸੰਸਦੀ ਸਕੱਤਰਾਂ ਦੇ ਹਵਾਲੇ ਵੀ ਕੁਝ ਕੰਮ ਦਿੱਤਾ ਜਾ ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ ਮੁਤਾਬਕ ਇਹ ਉਨ੍ਹਾਂ ਦੀ ਆਖਰੀ ਚੋਣ ਸੀ ਅਤੇ ਉਹ ਖੁਸ਼ ਹੋਣਗੇ ਕਿ ਕੇਂਦਰੀ ਲੀਡਰਸ਼ਿਪ ਉਨ੍ਹਾਂ ਦੇ ਕਾਰਜਕਾਲ ਦੇ ਆਖਰੀ ਸਾਲ 'ਚ ਉਨ੍ਹਾਂ ਦੇ ਜਾਨਸ਼ੀਨ ਦਾ ਐਲਾਨ ਕਰ ਦੇਵੇ। ਨਵੇਂ ਸੰਸਦੀ ਸਕੱਤਰਾਂ ਦੀਆਂ ਨਿਯੁਕਤੀਆਂ ਦਾ ਰਾਹ ਵਿਧਾਨ ਸਭਾ 'ਚ ਸਾਫ ਹੋਣ ਪਿੱਛੋਂ ਕਈ ਵਿਧਾਇਕਾਂ ਨੂੰ ਐਡਜਸਟ ਕਰਨ 'ਚ ਮਦਦ ਮਿਲੇਗੀ। ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਇਕ ਟੀ. ਵੀ. ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਇਸ ਗੱਲ ਦੇ ਸੰਕੇਤ ਦਿੱਤੇ। ਕੈਪਟਨ ਦਾ ਮੰਨਣਾ ਸੀ ਕਿ ਭਾਰਤ 'ਚ ਨੌਜਵਾਨ ਵਿਧਾਇਕਾਂ ਨੂੰ ਅੱਗੇ ਲਿਆਉਣ ਲਈ ਸੰਸਦੀ ਸਕੱਤਰ ਦੇ ਅਹੁਦੇ ਅਹਿਮ ਰਹਿਣਗੇ। ਦੇਸ਼ 'ਚ ਨੌਜਵਾਨਾਂ ਦੀ ਗਿਣਤੀ ਵੱਧ ਹੈ। ਮੌਜੂਦਾ ਨੌਜਵਾਨ ਵਿਧਾਇਕਾਂ ਨੇ ਹੀ ਆਉਣ ਵਾਲੇ ਸਾਲਾਂ 'ਚ ਸੱਤਾ ਨੂੰ ਸੰਭਾਲਣਾ ਹੈ।
ਮਹਾਰਾਸ਼ਟਰ 'ਚ ਡਾਕਟਰਾਂ 'ਤੇ ਹੋਏ ਹਮਲੇ ਦੇ ਵਿਰੋਧ 'ਚ ਕੀਤਾ ਟੋਕਨ ਪ੍ਰੋਟੈਸਟ
NEXT STORY