ਮਾਨਸਾ (ਸੰਦੀਪ ਮਿੱਤਲ)— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹੋਣ ਵਾਲੀ 23 ਫਰਵਰੀ ਨੂੰ ਝੁਨੀਰ ਵਿਖੇ ਪੋਲ ਖੋਲ੍ਹੋ ਰੈਲੀ ਮਾਲਵੇ ਦੀ ਇਤਿਹਾਸਿਕ ਰੈਲੀ ਹੋਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਅਤੇ ਰੈਲੀ ਦੇ ਇੰਚਾਰਜ ਦਿਲਰਾਜ ਸਿੰਘ ਭੂੰਦੜ ਨੇ ਅੱਜ ਯੂਥ ਅਕਾਲੀ ਦਲ ਜਿਲ੍ਹਾ ਮਾਨਸਾ ਦੇ ਪ੍ਰਧਾਨ ਅਵਤਾਰ ਸਿੰਘ ਰਾੜਾ ਦੇ ਨਿਵਾਸ ਵਿਖੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਬਣਾਈ ਗਈ ਹੈ ਅਤੇ ਅੱਜ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਕਾਂਗਰਸ ਸਰਕਾਰ ਭੱਜ ਰਹੀ ਹੈ। ਉੱਥੇ ਹੀ ਅਕਾਲੀ-ਭਾਜਪਾ ਸਰਕਾਰ ਵੱਲੋਂ ਲੋਕ ਪੱਖੀ ਚਲਾਈਆਂ ਗਈਆਂ ਸਕੀਮਾਂ ਨੂੰ ਬੰਦ ਕਰ ਦਿੱਤਾ ਹੈ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ। ਸ: ਭੂੰਦੜ ਨੇ ਕਿਹਾ ਕਿ ਇਸ ਰੈਲੀ ਵਿੱਚ ਨੋਜਵਾਨਾਂ ਦੀ ਸਮੂਲੀਅਤ ਆਪਣੇ ਆਪ ਵਿੱਚ ਇੱਕ ਮਿਸਾਲ ਹੋਵੇਗੀ। ਉਨ੍ਹਾਂ ਇਸ ਮੌਕੇ ਰੈਲੀ ਨੂੰ ਕਾਮਯਾਬ ਕਰਨ ਲਈ ਸੀਨੀਅਰੀ ਆਗੂਆਂ ਅਤੇ ਵਰਕਰਾਂ ਦੀਆਂ ਡਿਊਟੀਆਂ ਵੀ ਲਾਈਆਂ। ਇਸ ਮੌਕੇ ਯੂਥ ਅਕਾਲੀ ਦਲ ਜਿਲ੍ਹਾ ਮਾਨਸਾ ਦੇ ਪ੍ਰਧਾਨ ਅਵਤਾਰ ਸਿੰਘ ਰਾੜਾ, ਆਈ.ਟੀ ਵਿੰਗ ਜਿਲ੍ਹਾ ਮਾਨਸਾ ਦੇ ਪ੍ਰਧਾਨ ਹਰਮਨਜੀਤ ਸਿੰਘ ਭੰਮਾ, ਸੀਨੀਅਰੀ ਯੂਥ ਆਗੂ ਦੀਪਾ ਵਾਲੀਆ, ਗੁਰਵਿੰਦਰ ਸਿੰਘ ਅਕਲੀਆ, ਜੱਗ ਸਿੰਘ ਬਰਨਾਲਾ, ਸੀਪਾ ਬੱਪੀਆਣਾ, ਰਣਜੋਤ ਸਿੰਘ ਗਿੱਲ ਪੱਤੀ, ਕੁਸ਼ਲਦੀਪ ਸਿੰਘ ਗਿੱਲ ਪੱਤੀ, ਚਰਨਜੀਤ ਸਿੰਘ ਮਾਨ, ਮਾਲਾਵਾ ਜੋਨ ਦੇ ਜਨਰਲ ਸਕੱਤਰ ਰਘੁਵੀਰ ਸਿੰਘ ਮਾਨਸਾ ਅਤੇ ਜਗਸੀਰ ਸਿੰਘ ਅੱਕਾਂਵਾਲੀ ਵੀ ਮੌਜੂਦ ਸਨ।
20 ਸਾਲਾ ਲੜਕੀ ਦੀਆਂ ਫੇਸਬੁੱਕ 'ਤੇ ਪਾਈਆਂ ਅਸ਼ਲੀਲ ਤਸਵੀਰਾਂ, ਮਾਂ-ਪੁੱਤ ਖਿਲਾਫ ਕੇਸ ਦਰਜ
NEXT STORY