ਫਗਵਾੜਾ, (ਹਰਜੋਤ)- ਬੀਤੀ ਰਾਤ ਜਮਾਲਪੁਰ ਵਿਖੇ ਖੜ੍ਹੇ ਟਰੱਕ 'ਚ ਕਾਰ ਵੱਜਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਜਿਸ ਦੀ ਪਛਾਣ ਕੁਲਵਿੰਦਰ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਮਹਾ ਸਿੰਘ ਨਗਰ ਲੁਧਿਆਣਾ ਵਜੋਂ ਹੋਈ ਹੈ।
ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਥਾਣੇਦਾਰ ਓਂਕਾਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਆਪਣੀ ਕਾਰ 'ਚ ਆ ਰਿਹਾ ਸੀ ਕਿ ਟਰੱਕ ਚਾਲਕ ਨੇ ਟਰੱਕ ਸੜਕ 'ਤੇ ਖੜ੍ਹਾ ਕੀਤਾ ਹੋਇਆ ਸੀ, ਜਿਸ ਕਾਰਨ ਕਾਰ ਦੇ ਟਰੱਕ 'ਚ ਵੱਜਣ 'ਤੇ ਕਾਰ ਚਾਲਕ ਦੀ ਮੌਤ ਹੋ ਗਈ। ਪੁਲਸ ਨੇ ਟਰੱਕ ਡਰਾਈਵਰ ਮਹਿੰਦਰ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਚਮਕੌਰ ਸਾਹਿਬ ਖਿਲਾਫ਼ ਧਾਰਾ 283 ਤਹਿਤ ਕੇਸ ਦਰਜ ਕੀਤਾ ਹੈ।
ਸੈਲਫ ਸਰਟੀਫਿਕੇਸ਼ਨ ਜ਼ਰੀਏ ਬਿਲਡਿੰਗ ਪਲਾਨ ਦੀ ਅਪਰੂਵਲ ਲਈ ਦੇਣੇ ਪੈਣਗੇ 5000
NEXT STORY