ਲੋਹੀਆਂ ਖਾਸ, (ਮਨਜੀਤ, ਅਰੁਣ)- ਜਥੇਦਾਰ ਅਜੀਤ ਸਿੰਘ ਕੋਹਾੜ ਦੀ ਅੰਤਿਮ ਅਰਦਾਸ ਮੌਕੇ ਪਿੰਡ ਕੋਹਾੜ ਖੁਰਦ ਦੀ ਦਾਣਾ ਮੰਡੀ ਵਿਚ ਪੰਡਾਲ ਲਾਇਆ ਗਿਆ, ਜਿਸ ਤੋਂ ਥੋੜ੍ਹੀ ਦੂਰੀ 'ਤੇ ਹੀ ਗੱਡੀਆਂ ਦੀ ਪਾਰਕਿੰਗ ਕੀਤੀ ਗਈ ਸੀ, ਜਿਸ ਵਿਚ ਇਕ ਪੀ ਬੀ 10-ਸੀ- ਸੀ ਆਰ 5558 ਇੰਡੀਕਾ ਕਾਰ ਨੂੰ ਅਚਾਨਕ ਅੱਗ ਲੱਗ ਗਈ। ਮੌਕੇ 'ਤੇ ਮੌਜੂਦ ਲੋਕਾਂ ਨੇ ਪਾਣੀ ਦਾ ਟੈਂਕਰ ਲਿਆ ਕੇ ਅੱਗ 'ਤੇ ਕਾਬੂ ਪਾਇਆ ਅਤੇ ਨੇੜੇ ਖੜ੍ਹੇ ਹੋਰ ਵਾਹਨਾਂ ਨੂੰ ਦੂਰ ਕੀਤਾ, ਜਿਸ ਨਾਲ ਕੋਈ ਵੱਡਾ ਹਾਦਸਾ ਹੋਣੋਂ ਟਲ ਗਿਆ ਪਰ ਜਿੰਨੀ ਦੇਰ ਨੂੰ ਅੱਗ 'ਤੇ ਕਾਬੂ ਪਾਇਆ ਗਿਆ ਓਨੀ ਦੇਰ 'ਚ ਕਾਰ ਸੜ ਕੇ ਸੁਆਹ ਹੋ ਚੁੱਕੀ ਸੀ ਪਰ ਕੋਈ ਵੀ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ।
ਮੋਬਾਇਲ ਲੋਕੇਸ਼ਨ ਦੇ ਆਧਾਰ 'ਤੇ ਨਾਬਾਲਗਾ ਦਾ ਦੋਸਤ ਗ੍ਰਿਫਤਾਰ, ਸਾਥੀ ਦੀ ਤਲਾਸ਼ 'ਚ ਛਾਪੇਮਾਰੀ
NEXT STORY