ਫਗਵਾੜਾ,(ਹਰਜੋਤ)- ਅੰਮ੍ਰਿਤਸਰ ਦੀ ਵਾਸੀ ਔਰਤ ਦੀ ਪਤੀ ਨਾਲ ਅਚਾਨਕ ਹੋਏ ਤਕਰਾਰ ਮਗਰੋਂ ਪਤੀ ਵੱਲੋਂ ਚਹੇੜੂ ਲਾਗੇ ਪੁੱਜ ਕੇ ਪਤਨੀ ਜਿਸ ਕਾਰ 'ਚ ਸਵਾਰ ਸੀ, ਉਸ ਦੀ ਭੰਨ-ਤੋੜ ਕਰਨ ਦੇ ਦੋਸ਼ 'ਚ ਪੁਲਸ ਨੇ ਪਤੀ ਖਿਲਾਫ਼ ਧਾਰਾ 323, 341, 506, 427 ਤਹਿਤ ਕੇਸ ਦਰਜ ਕੀਤਾ ਹੈ।
ਸ਼ਿਕਾਇਤ ਕਰਤਾ ਮਨਪ੍ਰੀਤ ਕੌਰ ਪਤਨੀ ਹਰਮਨਪ੍ਰੀਤ ਸਿੰਘ ਵਾਸੀ ਡਾਕਟਰ ਸੂਰਤ ਰੋਡ ਅੰਮ੍ਰਿਤਸਰ ਨੇ ਕਿਹਾ ਕਿ ਉਹ ਆਪਣੀ ਮਾਤਾ ਸੁਖਰਾਜ ਕੌਰ, ਭਰਾ ਗੁਰਪ੍ਰੀਤ ਸਿੰਘ ਨਾਲ ਆਪਣੀ ਕਾਰ ਰਾਹੀਂ ਲੁਧਿਆਣਾ ਆਏ ਸਨ। ਇਸ ਦੌਰਾਨ ਮਨਪ੍ਰੀਤ ਕੌਰ ਦਾ ਆਪਣੇ ਪਤੀ ਨਾਲ ਕਿਸੇ ਗੱਲੋਂ ਝਗੜਾ ਹੋ ਗਿਆ। ਇਸ ਦੌਰਾਨ ਉਹ ਆਪਣੇ ਭਰਾ ਅਤੇ ਮਾਤਾ ਨਾਲ ਵਾਪਸ ਅੰਮ੍ਰਿਤਸਰ ਚੱਲ ਪਈ। ਚਹੇੜੂ ਲਾਗੇ ਜਾ ਕੇ ਉਸਦੇ ਪਤੀ ਨੇ ਕਾਰ ਦੇ ਸ਼ੀਸ਼ੇ ਆਦਿ ਭੰਨ ਦਿੱਤੇ। ਜਿਸ ਸਬੰਧੀ ਪੁਲਸ ਨੇ ਕੇਸ ਦਰਜ ਕੀਤਾ ਹੈ।
ਦਲਿਤ ਤੇ ਜਨਰਲ ਵਰਗ ਵੱਲੋਂ ਵੱਖ-ਵੱਖ ਰੋਸ ਰੈਲੀਆਂ
NEXT STORY