ਫਗਵਾੜਾ, (ਹਰਜੋਤ)- ਬੰਗਾ ਰੋਡ 'ਤੇ ਸਥਿਤ ਵਿਸ਼ਵਕਰਮਾ ਕਾਲੋਨੀ 'ਚ ਚੋਰ ਇਕ ਘਰ 'ਚ ਦਾਖ਼ਲ ਹੋ ਕੇ 2 ਮੋਬਾਇਲ, 12 ਹਜ਼ਾਰ ਰੁਪਏ ਦੀ ਨਕਦੀ, ਸੋਨੇ ਦੀ ਮੁੰਦਰੀ ਅਤੇ ਇਕ ਡੋਨਗਲ ਲੈ ਕੇ ਫ਼ਰਾਰ ਹੋ ਗਏ।
ਜਾਣਕਾਰੀ ਦਿੰਦਿਆਂ ਘਰ ਮਾਲਕ ਜਤਿੰਦਰ ਕੌਰ ਪਤਨੀ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਬਾਜ਼ਾਰੋਂ ਸਾਮਾਨ ਖਰੀਦਣ ਆਏ ਸਨ ਤਾਂ ਮਗਰੋਂ ਚੋਰ ਰੋਸ਼ਨਦਾਨ ਰਾਹੀਂ ਦਾਖ਼ਲ ਹੋ ਕੇ ਇਹ ਮਾਲ ਲੈ ਗਏ। ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ ਹੈ।
ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਮੰਡੀਆਂ 'ਚ ਭਿੱਜੀ ਕਣਕ
NEXT STORY