ਲੁਧਿਆਣਾ(ਸਿਆਲ)-ਸੈਂਟਰਲ ਜੇਲ ਵਿਚ ਇਕ ਬੰਦੀ ਗਰੁੱਪ ਵੱਲੋਂ ਵਿਰੋਧੀ ਗਰੁੱਪ ਨਾਲ ਲੜਾਈ-ਝਗੜਾ ਕਰਨ ਦੇ ਇਰਾਦੇ ਨਾਲ ਬੈਰਕ ਦੀ ਖਿੜਕੀ ਦੀਆਂ ਸਲਾਖਾਂ ਤੋੜ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜੇਲ ਦੇ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਅੱਜ ਸਵੇਰੇ ਜੇਲ ਡੀ. ਐੱਸ. ਪੀ. ਦੀ ਅਗਵਾਈ ਵਿਚ 40-50 ਕਰਮਚਾਰੀਆਂ ਦੀ ਟੀਮ ਜੇਲ ਅੰਦਰ ਭਾਲ ਕਰ ਰਹੀ ਸੀ। ਟੀਮ ਜਦੋਂ ਬਲਾਕ-1 ਵਿਚ ਰਿਸੈਪਸ਼ਨ ਵਾਰਡ ਦੀ ਬੈਰਕ ਵਿਚ ਪਹੁੰਚੀ ਤਾਂ ਦੇਖਿਆ ਕਿ ਉਥੇ ਖਿੜਕੀ ਤੇ ਲੋਹੇ ਦੀਆਂ ਸਲਾਖਾਂ ਟੁੱਟੀਆਂ ਹੋਈਆਂ ਹਨ, ਜਦੋਂ ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ ਤਾਂ ਸੂਚਨਾ ਮਿਲੀ ਕਿ ਇਕ ਗਰੁੱਪ ਦੇ ਲੱਗਭਗ 6-7 ਬੰਦੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ, ਕਿਉਂਕਿ ਉਕਤ ਬੰਦੀ ਗਰੁੱਪ ਜੇਲ ਵਿਚ ਆਪਣੇ ਵਿਰੋਧੀ ਗਰੁੱਪ ਨਾਲ ਲੜਾਈ ਕਰਨ ਦੀ ਤਾਕ ਵਿਚ ਸਨ। ਬੋਪਾਰਾਏ ਨੇ ਦੱਸਿਆ ਕਿ ਉਕਤ ਬੰਦੀਆਂ ਨੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਕਾਰਨ ਮਾਮਲਾ ਪੁਲਸ ਨੂੰ ਭੇਜ ਦਿੱਤਾ ਗਿਆ ਹੈ।
ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
NEXT STORY