ਮੁਕੇਰੀਆਂ (ਝਾਵਰ)-ਮੁਕੇਰੀਆਂ ਬੱਸ ਸਟੈਂਡ ਰੇਲਵੇ ਸਟੇਸ਼ਨ, ਹਸਪਤਾਲ ਅਤੇ ਹੋਰ ਸਥਾਨਾਂ ਤੇ ਦੀਨਾ ਨਗਰ ਵਿਖੇ ਹੋਈ ਅੱਤਵਾਦੀਆਂ ਦੀ ਘਟਨਾ ਤੋਂ ਬਾਅਦ ਜ਼ਿਲਾ ਪੁਲਸ ਵਲੋਂ ਬੰਬ ਰੋਧਕ ਦਸਤੇ ਦੇ ਇੰਚਾਰਜ਼ ਹਵਲਦਾਰ ਸਤਨਾਮ ਸਿੰਘ, ਹਵਲਦਾਰ ਦਿਲਬਾਗ ਸਿੰਘ, ਹਵਲਦਾਰ ਸੋਢੀ ਕਾਸ ਨੇ ਮੁਕੇਰੀਆਂ ਪੁਲਸ ਦੇ ਏ.ਐੱਸ.ਆਈ ਜਗਜੀਤ ਸਿੰਘ, ਹਵਲਦਾਰ ਹਰਦਿਆਲ ਸਿੰਘ ਤੇ ਹੋਰ ਪੁਲਸ ਮੁਲਾਜ਼ਮਾਂ ਨਾਲ ਚੈਕਿੰਗ ਕੀਤੀ।
ਉਨ੍ਹਾਂ ਨਾਲ ਇਸ ਸਮੇਂ ਡੋਗ ਸਕਵੈਡ ਦੇ ਮੈਂਬਰ ਵੀ ਸ਼ਾਮਲ ਸਨ। ਇਸ ਬੰਬ ਰੋਧਕ ਦਸਤੇ ਵਲੋਂ ਬੱਸਾਂ, ਗੱਡੀਆਂ ਅਤੇ ਹੋਰ ਵਾਹਨਾਂ ਦੀ ਚੈਕਿੰਗ ਦੇ ਨਾਲ ਸਵਾਰੀਆਂ ਦੇ ਬੈਗ ਵੀ ਚੈੱਕ ਕੀਤੇ ਗÂੈ। ਇਸ ਦੇ ਨਾਲ ਸਕੂਟਰ, ਮੋਟਰਸਾਈਕਲਾਂ ਦੀ ਵੀ ਚੈਕਿੰਗ ਕੀਤੀ ਗਈ। ਥਾਣਾ ਮੁਖੀ ਪ੍ਰੇਮ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲਾਵਾਰਿਸ ਵਸਤੂਆਂ ਦੀ ਸੂਚਨਾ ਪੁਲਸ ਨੂੰ ਦਿੱਤੀ ਜਾਵੇ। ਇਸ ਤੋਂ ਇਲਾਵਾ ਦਸੂਹਾ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਬਜ਼ਾਰਾਂ ਦੀ ਚੈਕਿੰਗ ਥਾਣਾ ਮੁੱਖੀ ਜਗਜੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਕੀਤੀ ਗਈ।
ਮੋਗਾ ਬੱਸ ਕਾਂਡ 'ਤੇ ਸੀਬੀਆਈ ਦਾ ਵੱਡਾ ਫੈਸਲਾ
NEXT STORY