ਪਟਿਆਲਾ (ਲਖਵਿੰਦਰ)– ਸੀ. ਐੈੱਮ. ਸਿਟੀ ਵਿਚ ਹੁਣ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਾਈ ਜਾਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਸ਼ੇਸ਼ ਹੁਕਮਾਂ 'ਤੇ ਤਜਰਬੇ ਵਜੋਂ ਸਿੱਖਿਆ ਵਿਭਾਗ ਨੇ ਪਟਿਆਲਾ ਦੇ 52 ਸਕੂਲਾਂ ਦੀ ਚੋਣ ਕਰ ਲਈ ਹੈ। ਇਹ ਹੁਕਮ ਨਵੇਂ ਸੈਸ਼ਨ ਤੋਂ ਲਾਗੂ ਹੋ ਜਾਣਗੇ। ਪੰਜਾਬ ਸਰਕਾਰ ਵੱਲੋਂ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਇਸ ਮੁਹਿੰਮ ਤਹਿਤ ਪਟਿਆਲਾ ਦੇ 52 ਸਕੂਲਾਂ ਦੇ 6221 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ।
ਜ਼ਿਲਾ ਪਟਿਆਲਾ ਦੇ ਪ੍ਰਾਇਮਰੀ ਜ਼ਿਲਾ ਸਿੱਖਿਆ ਅਧਿਕਾਰੀ ਦਰਸ਼ਨਪਾਲ ਨੇ 'ਜਗ ਬਾਣੀ' ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਦੱਸਿਆ ਕਿ ਵਿਦਿਆਰਥੀਆਂ ਦੀ ਚੋਣ ਵਿਚ ਮੁੰਡੇ ਤੇ ਕੁੜੀਆਂ ਦੀ ਪ੍ਰਤੀ ਸਕੂਲ ਗਿਣਤੀ ਬਰਾਬਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਕੀਤੇ ਐਲਾਨ ਮੁਤਾਬਕ ਇਸ ਵਿਦਿਅਕ ਵਰ੍ਹੇ ਦੇ ਨਵੇਂ ਸੈਸ਼ਨ ਤੋਂ ਜ਼ਿਲੇ ਦੇ ਹਰੇਕ ਬਲਾਕ ਵਿਚੋਂ 4 ਸਕੂਲਾਂ ਦੀ ਚੋਣ ਕੀਤੀ ਹੈ ਤਾਂ ਜੋ ਅੰਗਰੇਜ਼ੀ ਮਾਧਿਅਮ ਦੀ ਪੜ੍ਹਾਈ ਕਰਵਾਈ ਜਾ ਸਕੇ। ਸਕੂਲਾਂ ਦੀ ਚੋਣ ਕੁੱਝ ਅਹਿਮ ਗੱਲਾਂ ਨੂੰ ਮੁੱਖ ਰੱਖ ਕੇ ਹੀ ਕੀਤੀ ਗਈ ਹੈ। ਇਨ੍ਹਾਂ ਵਿਚ ਸਕੂਲ ਦੀ ਬਿਲਡਿੰਗ, ਫਰਨੀਚਰ, ਕਲਾਸ ਰੂਮਜ਼, ਸ਼ਹਿਰ ਤੋਂ ਸਕੂਲ ਦੀ ਦੂਰੀ, ਅਧਿਆਪਕ ਕਿਸ ਤਰ੍ਹਾਂ ਦੇ ਹਨ? ਵਿਦਿਆਰਥੀਆਂ ਦੀ ਗਿਣਤੀ ਕਿੰਨੀ ਹੈ? ਅਤੇ ਸਕੂਲ ਦੇ ਪਹਿਲਾਂ ਆਏ ਨਤੀਜੇ ਆਦਿ ਸ਼ਾਮਲ ਹਨ।
ਆਸ਼ਾ ਵਰਕਰਾਂ ਕਰਨਗੀਆਂ ਸੰਘਰਸ਼ : ਲਖਵਿੰਦਰ ਝਬਾਲ
NEXT STORY