ਸੁਲਤਾਨਪੁਰ ਲੋਧੀ(ਸੋਢੀ)— ਆਮ ਆਦਮੀ ਪਾਰਟੀ ਦੇ ਆਗੂ ਐਡਵੋਕੇਟ ਸਤਨਾਮ ਸਿੰਘ ਮੋਮੀ, ਜਥੇਦਾਰ ਪਰਮਜੀਤ ਸਿੰਘ ਖਾਲਸਾ ਅਤੇ ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲਾ ਕਪੂਰਥਲਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ ਆਦਿ ਹੋਰਨਾਂ ਨੇ ਐੱਸ. ਡੀ. ਐੱਮ. ਡਾ. ਚਾਰੂਮਿਤਾ ਨੂੰ ਇਕ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 1 ਨਵੰਬਰ ਤੋਂ ਸ਼ੁਰੂ ਹੋ ਰਹੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸ਼ਹਿਰ ਦੇ ਆਲੇ-ਦੁਆਲੇ ਦੀ ਸਫਾਈ ਕਰਵਾਈ ਜਾਵੇ ਅਤੇ ਸ਼ਹਿਰ ਅੰਦਰ ਬਣਾਏ ਹੋਏ ਪਿਸ਼ਾਬ ਘਰ ਅਤੇ ਪਖਾਨੇ ਤੁਰੰਤ ਚਾਲੂ ਕੀਤੇ ਜਾਣ। ਲੋਹੀਆਂ ਚੁੰਗੀ ਰੋਡ ਸੁਲਤਾਨਪੁਰ ਲੋਧੀ, ਪਿੰਡ ਸੁਲਤਾਨਪੁਰ ਰੂਰਲ ਦੀਆਂ ਸੜਕਾਂ 'ਚ ਬਣੇ ਟੋਏ-ਖੱਡੇ ਪੂਰ ਕੇ ਸੜਕਾਂ ਬਣਾਈਆਂ ਜਾਣ ਤੇ ਸਟਰੀਟ ਲਾਈਟਾਂ ਚਾਲੂ ਕੀਤੀਆਂ ਜਾਣ।
ਪਰਮਜੀਤ ਸਿੰਘ ਖਾਲਸਾ ਤੇ ਐਡਵੋਕੇਟ ਮੋਮੀ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਨਗਰ ਨੂੰ ਆਉਂਦੀਆਂ ਸਾਰੀਆਂ ਸੜਕਾਂ 'ਚ ਬਣੇ ਖੱਡੇ ਪੂਰੇ ਜਾਣ ਤੇ ਸ਼ਹਿਰ ਦੇ ਆਲੇ-ਦੁਆਲੇ ਮੱਛਰ-ਮੱਖੀਆਂ ਮਾਰਨ ਲਈ ਲੋੜੀਂਦੀ ਦਵਾਈ ਦਾ ਛਿੜਕਾਅ ਕੀਤੇ ਜਾਣ ਦੀ ਲੋੜ ਹੈ। ਇਸ ਸਮੇਂ ਉਨ੍ਹਾਂ ਨਾਲ ਰਜਿੰਦਰ ਸਿੰਘ ਜੈਨਪੁਰ, ਤਰਸੇਮ ਸਿੰਘ ਵਿੱਕੀ ਜੈਨਪੁਰ, ਜੋਗਿੰਦਰ ਸਿੰਘ ਨੱਥੂਪੁਰ, ਬਾਬਾ ਗੁਰਚਰਨ ਸਿੰਘ ਨਿਹੰਗ, ਜਸਕੰਵਲ ਸਿੰਘ, ਰਮਨਦੀਪ ਸਿੰਘ ਚੰਦੀ, ਜਸਵਿੰਦਰ ਸਿੰਘ, ਸੁਖਪ੍ਰੀਤ ਸਿੰਘ, ਸੁਰਜੀਤ ਸਿੰਘ, ਬਲਵਿੰਦਰ ਸਿੰਘ, ਗੁਰਦਿਆਲ ਸਿੰਘ ਆਦਿ ਹੋਰਨਾਂ ਨੇ ਸ਼ਿਰਕਤ ਕੀਤੀ।
2019 ਦੀਆਂ ਲੋਕ ਸਭਾ 'ਚ ਕਾਂਗਰਸ ਪਾਰਟੀ ਦੀ ਇਤਿਹਾਸਕ ਜਿੱਤ ਹੋਵੇਗੀ : ਮਾੜੀਮੇਘਾ ਤੇ ਅਲਗੋ
NEXT STORY